ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਅਤੇ ਕਾਂਗਰਸ ਦੇ ਦਿੱਗਜ ਨੇਤਾ ਵੀਰਭੱਦਰ ਸਿੰਘ ਦਾ ਅੱਜ ਸਵੇਰੇ 3.40 ਮਿੰਟ ‘ਤੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹ 87 ਸਾਲ ਦੇ ਸਨ। ਸੀਨੀਅਰ ਕਾਂਗਰਸੀ ਨੇਤਾ ਦੀ ਮੌਤ ਕਾਰਨ ਰਾਜ ਵਿੱਚ ਸੋਗ ਦੀ ਲਹਿਰ ਹੈ।

ਵੀਰਭੱਦਰ ਸਿੰਘ ਦੀ ਮ੍ਰਿਤਕ ਦੇਹ ਨੂੰ IGMC ਤੋਂ ਉਨ੍ਹਾਂ ਦੇ ਰਿਹਾਇਸ਼ ਵਿੱਚ ਰੱਖਿਆ ਗਿਆ ਹੈ। ਵੀਰਭੱਦਰ ਸਿੰਘ ਦੀ ਮੌਤ ਤੇ ਰਾਜਨੀਤਿਕ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਲਿਖਿਆ ਇਹ ਜਾਣ ਕੇ ਬੜਾ ਦੁੱਖ ਹੋਇਆ ਕਿ ਸ੍ਰੀ ਵੀਰਭੱਦਰ ਸਿੰਘ ਹੁਣ ਨਹੀਂ ਰਹੇ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਵਜੋਂ ਉਨ੍ਹਾਂ ਨੇ ਆਪਣੀ ਭੂਮਿਕਾਵਾਂ ਵਿੱਚ ਇੱਥੇ ਛੇ ਦਹਾਕਿਆਂ ਤਕ ਰਾਜਨੀਤਕ ਸਫਰ ਕੀਤਾ ਹੈ ਅਤੇ ਹਿਮਾਚਲ ਭਾਰਤ ਦੇ ਲੋਕਾਂ ਦੀ ਸੇਵਾ ਕੀਤੀ ਹੈ ਪਰਿਵਾਰ ਅਤੇ ਪੈਰੋਕਾਰਾਂ ਨੂੰ ਦਿਲਾਸਾ

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵਲੋਂ ਵੀ ਟਵੀਟ ਕਰ ਲਿਖਿਆ ਗਿਆ ਹੈ ਕਿ ਸ੍ਰੀ ਵੀਰਭੱਦਰ ਸਿੰਘ ਜੀਦਾ ਲੰਮਾ ਰਾਜਨੀਤਕ ਕਰੀਅਰ ਸੀ ਜਿਸ ਦਾ ਪ੍ਰਸ਼ਾਸਨਿਕ ਅਤੇ ਵਿਧਾਨਿਕ ਤਜਰਬੇ ਬਹੁਤ ਸਨ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਲੋਕਾਂ ਦੀ ਸੇਵਾ ਕੀਤੀ ਉਨ੍ਹਾਂ ਦੇ ਦੇਹਾਂਤ ਤੋਂ ਮੈਂ ਦੁਖੀ ਹਾਂ ਮੈਂ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨੂੰ ਦਿਲਾਸਾ ਦੇਣਾ ਹੈ ਓਮ ਸ਼ਾਂਤੀ ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ ਉਨ੍ਹਾਂ ਲਿਖਿਆ ਕਿ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਰਾਜਾ ਵੀਰਭੱਦਰ ਸਿੰਘ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਉਹ ਇੱਕ ਯੋਗ ਪ੍ਰਬੰਧਕ ਅਤੇ ਇਕ ਸੱਜਣ ਸਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਪਿਆਰ ਕੀਤਾ ਗਿਆ ਸੀ ਉਹ ਮੇਰੇ ਸਿਰਫ਼ ਵੱਡੇ ਭਰਾ ਨਹੀਂ ਬਲਕਿ ਸਾਡੇ ਲਈ ਬਹੁਤ ਸਾਰੇ ਲੋਕਾਂ ਦੇ ਲਈ ਸਲਾਹਕਾਰ ਵੀ ਸਨ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ

ਹਿਮਾਚਲ ਦੇ ਸੀ ਐੈੱਮ ਜੈਰਾਮ ਠਾਕੁਰ ਨੇ ਲਿਖਿਆ ਕਿ ਦੇਵ ਭੂਮੀ ਹਿਮਾਚਲ ਦੇ 6ਵਾਰ ਮੁੱਖ ਮੰਤਰੀ ਰਹੇ ਹਿਮਾਚਲ ਦੇ ਸੀਨੀਅਰ ਆਗੂ ਆਧਨੀਆ ਵੀਰ ਭੱਦਰ ਸਿੰਘ ਜੀ ਦੇ ਦੇਹਾਂਤ ਦਾ ਸਮਾਚਾਰ ਸਾਨੂੰ ਸਭ ਨੂੰ ਦੁੱਖ ਦੇਣ ਵਾਲਾ ਹੈ ।

Spread the love