ਕੋਵਿਡ-19 ਮਹਾਂਮਾਰੀ ਦੇ ਹੋਰ ਫੈਲਾਅ ਨੂੰ ਰੋਕਣ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ, ਸਮੇਤ ਅਧੀਨ ਦਫ਼ਤਰਾਂ ਦਾ ਕੰਮ ਕਾਜ ਸਿਰਫ਼ ਈ-ਆਫ਼ਿਸ ਤੇ ਹੀ ਦਫ਼ਤਰੀ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਇਹਨਾਂ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਵਿਭਾਗ ਦੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਾਰੇ ਵਿੰਗਾ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੁੱਖ ਦਫ਼ਤਰ ਦੀਆਂ ਸਾਰੀਆਂ ਸ਼ਾਖਾਵਾਂ ਅਤੇ ਅਧਿਕਾਰੀਆਂ ਵੱਲੋਂ ਸਿਰਫ਼ ਈ-ਆਫ਼ਿਸ ਤੇ ਕੰਮ ਕੀਤਾ ਜਾਵੇ ਅਤੇ ਆਪਸ ਵਿਚ, ਸਰਕਾਰ ਨਾਲ, ਅਧੀਨ ਸੰਸਥਾਵਾਂ ਨਾਲ ਅਤੇ ਬਾਕੀ ਵਿਭਾਗਾਂ ਨਾਲ ਪੱਤਰ ਵਿਹਾਰ ਸਿਰਫ਼ ਈ-ਮੇਲ ਤੇ ਹੀ ਕੀਤਾ ਜਾਵੇ।

ਇਸ ਤੋਂ ਇਲਾਵਾ ਇਹ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪ੍ਰਾਈਵੇਟ ਸੰਸਥਾਵਾਂ ਵੱਲੋਂ ਮੁੱਖ ਦਫ਼ਤਰ ਅਤੇ ਸਰਕਾਰੀ ਸੰਸਥਾਵਾਂ ਨੂੰ ਪੱਤਰ ਵਿਹਾਰ ਅਤੇ ਹੋਰ ਦਸਤਾਵੇਜ ਸਿਰਫ਼ ਈ ਮੇਲ ਰਾਹੀਂ ਹੀ ਭੇਜੇ ਜਾਣ।ਇਹ ਯਕੀਨੀ ਬਣਾਉਣ ਲਈ ਕਿ ਸਾਰਾ ਦਫ਼ਤਰੀ ਕੰਮ ਡਿਜੀਟਲ ਮੋਡ ਰਾਹੀਂ ਹੀ ਹੋਵੇ, ਇਹ ਵੀ ਜ਼ਰੂਰੀ ਹੈ ਕਿ ਆਮ ਲੋਕ ਵੀ ਮੁੱਖ ਦਫ਼ਤਰ ਦੀਆਂ ਸ਼ਾਖਾਵਾਂ ਅਤੇ ਅਧਿਕਾਰੀਆਂ ਨਾਲ, ਸਰਕਾਰੀ ਸੰਸਥਾਵਾਂ ਨਾਲ ਅਤੇ ਪ੍ਰਾਈਵੇਟ ਸੰਸਥਾਵਾਂ ਨਾਲ ਸਿਰਫ਼ ਈ ਮੇਲ/ ਡਿਜੀਟਲ ਮੋਡ ਰਾਹੀਂ ਹੀ ਪੱਤਰ ਵਿਹਾਰ ਕਰਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਮੁੱਖ ਦਫ਼ਤਰ ਦੇ ਸਾਰੇ ਅਧਿਕਾਰੀਆਂ, ਸਾਰੀਆਂ ਸ਼ਾਖਾਵਾਂ, ਸਰਕਾਰੀ ਸੰਸਥਾਵਾਂ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਈ-ਮੇਲ ਆਈ. ਡੀ ਵਿਭਾਗ ਦੀ ਵੈੱਬ ਸਾਈਟ www.punjabitis.gov.in/citizen charter ਤੇ ਅੱਪਲੋਡ ਕਰ ਦਿੱਤੇ ਹਨ। ਮੁੱਖ ਦਫ਼ਤਰ ਦੀਆਂ ਸ਼ਾਖਾਵਾਂ, ਅਧਿਕਾਰੀਆਂ, ਸਰਕਾਰੀ ਸੰਸਥਾਵਾਂ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਜਾਰੀ ਕੀਤੇ ਆਦੇਸ਼ ਦੀਆਂ ਕਾਪੀਆਂ ਵੀ ਵਿਭਾਗ ਦੀ ਵੈੱਬਸਾਈਟ www.punjabitis.gov.in/citizen charter ਤੇ ਅੱਪਲੋਡ ਕਰ ਦਿੱਤੀਆਂ ਹਨ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਨਾਲ ਪੱਤਰ ਵਿਹਾਰ ਸਿਰਫ਼ ਈ-ਮੇਲ ਅਤੇ ਡਿਜੀਟਲ ਮੋਡ ਰਾਹੀਂ ਹੀ ਕਰਨ।

Spread the love