ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 43,393 ਨਵੇਂ ਕੇਸ ਸਾਹਮਣੇ ਆਏ ਹਨ। ਤੇ 911 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਕੱਲ੍ਹ ਦੇ ਮੁਕਾਬਲੇ ਨਵੇਂ ਕਰੋਨਾ ਮਾਮਲਿਆਂ ਵਿੱਚ 5.4 ਪ੍ਰਤੀਸ਼ਤ ਦੀ ਕਮੀ ਹੈ। ਇਸ ਨਾਲ ਹੁਣ ਮਰਨ ਵਾਲਿਆਂ ਦੀ ਕੁਲ ਗਿਣਤੀ 4 ਲੱਖ 5 ਹਜ਼ਾਰ 939 ਹੋ ਗਈ ਹੈ।

ਸਿਹਤ ਮੰਤਰਾਲੇ ਦੇ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ 44459 ਲੋਕ ਵੀ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਹੁਣ ਕਰੋਨਾ ਤੋਂ ਠੀਕ ਹੋਏ ਲੋਕਾਂ ਦੀ ਕੁੱਲ ਗਿਣਤੀ 2 ਕਰੋੜ 98 ਲੱਖ 88 ਹਜ਼ਾਰ 284 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਦੇਸ਼ ਵਿੱਚ ਕੁੱਲ 3 ਕਰੋੜ 7 ਲੱਖ 52 ਹਜ਼ਾਰ 950 ਵਿਅਕਤੀ ਪਾਜ਼ੀਟਿਵ ਹੋ ਚੁੱਕੇ ਹਨ। ਦੇਸ਼ ਵਿੱਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 4 ਲੱਖ 58 ਹਜ਼ਾਰ 727 ਹੋ ਗਈ ਹੈ।

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 40 ਲੱਖ 23 ਹਜ਼ਾਰ 173 ਲੋਕਾਂ ਨੂੰ ਕਰੋਨਾ ਟੀਕਾ ਲਗਾਇਆ ਗਿਆ ਹੈ। ਇਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 36 ਕਰੋੜ 89 ਲੱਖ 91 ਹਜ਼ਾਰ 222 ਵਿਅਕਤੀਆਂ ਦਾ ਟੀਕਾਕਰਣ ਹੋ ਚੁੱਕਾ ਹੈ। ਆਈਸੀਐਮਆਰ ਦੇ ਮੁਤਾਬਿਕ ਦੇਸ਼ ਵਿੱਚ ਹੁਣ ਤੱਕ 42 ਕਰੋੜ 70 ਲੱਖ 16 ਹਜ਼ਾਰ 605 ਨਮੂਨੇ ਦੇ ਟੈਸਟ ਵੀ ਕੀਤੇ ਜਾ ਚੁੱਕੇ ਹਨ। ਇਸ ਵਿੱਚ ਕੱਲ੍ਹ 17 ਲੱਖ 90 ਹਜ਼ਾਰ 708 ਟੈਸਟ ਲਏ ਗਏ ਸਨ।

Spread the love