ਪੰਜਾਬ ਵਿੱਚ ਪੈ ਰਹੀ ਭੱਖਦੀ ਗਰਮੀ ਨੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।

ਜੇਕਰ ਗੱਲ ਕੀਤੀ ਜਾਵੇ ਮੌਜੂਦਾ ਹਾਲਾਤਾਂ ਦੀ ਤਾਂ ਬੀਤੇ ਦਿਨਾਂ ਵਿੱਚ ਰਾਤ ਦਾ ਪਾਰਾ 30 ਡਿਗਰੀ ਤੋਂ ਪਾਰ ਪਹੁੰਚ ਗਿਆ ਜੋ ਕਿ 25 ਡਿਗਰੀ ਦੇ ਨੇੜੇ ਤੇੜੇ ਰਹਿਣਾ ਚਾਹੀਦਾ ਹੈ ਜਿਸ ਨੂੰ ਲੈ ਕੇ ਹੁਣ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਧੇਰੇ ਜਾਣਕਾਰੀ ਲਈ ਜਦੋਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਗਾਤਾਰ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ ਪਰ ਹੁਣ ਕੱਲ੍ਹ ਤੋਂ ਲੋਕਾਂ ਨੂੰ ਮੀਂਹ ਨਾਲ ਕੁਝ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਰਾਤ ਅਤੇ ਦਿਨ ਭਾਰਤ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਰਿਹਾ ਸੀ ਜਿਸ ਕਰਕੇ ਲੋਕਾਂ ਨੂੰ ਵੱਧ ਗਰਮੀ ਮਹਿਸੂਸ ਹੋ ਰਹੀ ਸੀ।

ਡਾ. ਪ੍ਰਭਜੋਤ ਕੌਰ ਨੇ ਦਸਿਆ ਕਿ ਮੀਂਹ ਕਿਸਾਨਾਂ ਲਈ ਵੀ ਲਾਹੇਵੰਦ ਹੋਵੇਗਾ ਕਿਉਂਕਿ ਬੀਤੇ ਕਈ ਦਿਨਾਂ ਤੋਂ ਮੀਂਹ ਘੱਟ ਪੈ ਰਿਹਾ ਅਤੇ ਜੁਲਾਈ ਮਹੀਨੇ ਦੀ ਪਹਿਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਨਾਮਾਤਰ ਮੀਂਹ ਪਿਆ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਨਾਲ ਕਿਸਾਨਾਂ ਨੂੰ ਕ਼ਾਫ਼ੀ ਮਦਦ ਮਿਲੇਗੀ ਪਰ ਮੌਨਸੂਨ ਆਪਣੀ ਕਰਵਟ ਬਦਲਦਾ ਰਹੇਗਾ ਕਦੇ ਸਟਰੌਂਗ ਅਤੇ ਕਦੇ ਘੱਟ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮੌਨਸੂਨ ਦਰਅਸਲ ਪੰਜਾਬ ‘ਚ ਚਾਰ ਮਹੀਨੇ ਹੀ ਹੁੰਦੇ ਹਨ ਅਤੇ ਜੁਲਾਈ ਤੋਂ ਹੀ ਇਸ ਦੀ ਸ਼ੁਰੂਆਤ ਹੁੰਦੀ ਹੈ।

ਡਾ. ਪ੍ਰਭਜੋਤ ਕੌਰ ਨੇ ਦਸਿਆ ਕਿ ਇਸ ਤੋਂ ਪਹਿਲਾਂ 2005 ਦੇ ਕਰੀਬ ਅਜਿਹਾ ਮੌਸਮ ਰਿਹਾ ਸੀ ਉਨ੍ਹਾਂ ਕਿਹਾ ਕਿ ਪਰ ਲੋਕਾਂ ਨੂੰ ਜਲਦ ਹੀ ਇਸ ਤੋਂ ਰਾਹਤ ਮਿਲੇਗੀ ਕੱਲ੍ਹ ਤੋਂ ਪੰਜਾਬ ਭਰ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਜੋ ਆਉਣ ਵਾਲੇ ਦੋ ਤਿੰਨ ਦਿਨ ਤੱਕ ਖੁੱਲ੍ਹ ਕੇ ਪਵੇਗਾ।

Spread the love