ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਖੇਤਰ ’ਚ ਇਕ ਫੈਕਟਰੀ ’ਚ ਅੱਗ ਲੱਗਣ ਨਾਲ 52 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਵੱਧ ਝੁਲਸ ਗਏ।

ਰਿਪੋਰਟਾਂ ਅਨੁਸਾਰ ਅੱਗ ਇਮਾਰਤ ਦੇ ਗਰਾਊਂਡ ਫਲੋਰ ’ਚ ਲੱਗੀ ਜੋ ਕੈਮੀਕਲਸ ਅਤੇ ਪਲਾਸਟਿਕ ਦੀਆਂ ਬੋਤਲਾਂ ਕਾਰਨ ਤੇਜ਼ੀ ਨਾਲ ਫੈਲ ਗਈ।

ਭਿਆਨਕ ਅੱਗ ਤੋਂ ਬਚਾਅ ਲਈ ਕਈ ਮਜਦੂਰ ਇਮਾਰਤ ਤੋਂ ਕੁੱਦ ਗਏ ਜਿਸ ਨਾਲ ਉਨ੍ਹਾਂ ਦੀ ਜਾਂ ਤਾਂ ਮੌਤ ਹੋ ਗਈ ਜਾਂ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਹਾਦਸੇ ’ਚ ਬਚਾਏ ਗਏ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਅੱਗ ਲੱਗਣ ਸਮੇਂ ਫੈਕਟਰੀ ਦਾ ਨਿਕਾਸ ਗੇਟ ਬੰਦ ਸੀ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਸਮੇਂ ਫੈਕਟਰੀਆਂ ਵਿੱਚ ਦਰਜਨਾਂ ਮਜ਼ਦੂਰ ਸਨ।

ਦੱਸ ਦੇਈਏ ਕਿ ਸੁਰੱਖਿਆ ਦੇ ਨਿਯਮਾਂ ਨੂੰ ਨਾ ਮੰਨਣ ਕਰਕੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ।ਪਿਛਲੇ ਸਾਲ ਦੀ ਫਰਵਰੀ ਵਿਚ ਵੀ ਇੱਕ ਫੈਕਟਰੀ ਦੇ ਅਪਾਰਟਮੈਂਟ ਵਿਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿਚ 70 ਲੋਕਾਂ ਦੀ ਜਾਨ ਗਈ ਸੀ।

Spread the love