ਪੰਜਾਬ ਭਾਜਪਾ ਵਿੱਚੋਂ ਕੱਢੇ ਜਾਣ ਮਗਰੋਂ ਅਨਿਲ ਜੋਸ਼ੀ ਦਾ ਵੱਡਾ ਬਿਆਨ ਆਇਆ ਹੈ।

ਅਨਿਲ ਜੋਸ਼ੀ ਨੇ ਕਿਹਾ “ਮੈਂ ਅੱਜ ਕਿਸਾਨਾਂ ਦੇ ਨਾਲ ਖੜਾ ਹੋਇਆ ਹਾਂ ਤਾਂ ਮੈਨੂੰ ਭਾਜਪਾ ਨੇ ਪਾਰਟੀ ਵਿਚੋਂ ਕੱਢ ਦਿੱਤਾ ।ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਵਿਚੋਂ 6 ਸਾਲਾਂ ਲਈ ਕੱਢ ਦਿੱਤਾ ਹੈ।

ਅਨਿਲ ਜੋਸ਼ੀ ਨੇ ਕਿਹਾ ,” ਮੈਂ ਪਾਰਟੀ ਵਾਸਤੇ ਗਰਾਉਂਡ ਲੈਵਲ ਤੇ ਕੰਮ ਕੀਤਾ ਹੈ। ਪਾਰਟੀ ਨੂੰ ਮਜਬੂਤ ਕੀਤਾ ਹੈ। ਪੰਜਾਬ ਦੇ ਕੁਝ ਨੇਤਾਵਾਂ ਨੇ ਮੈਨੂੰ ਪਾਰਟੀ ਵਿੱਚੋਂ ਕਢਿਆ ਹੈ, ਪਰ ਮੈਂ ਸਮਝਦਾ ਹਾਂ ਕਿ ਮੈਂਨੂੰ ਇਨਾਮ ਮਿਲਿਆ ਹੈ, ਕਿਸਾਨਾਂ ਦੇ ਹੱਕ ਵਿੱਚ ਖੜ੍ਹਣ ਦਾ । ਮੈਂ ਸੰਗਠਨ ਵਾਸਤੇ ਕੰਮ ਕੀਤਾ ਹੈ, ਮੈਂ ਲੋਕਾਂ ਦੇ ਦਿਲਾਂ ਵਿੱਚ ਵਸਦਾ ਹਾਂ।”ਉਨ੍ਹਾਂ ਨੇ ਕਿਹਾ ਕਿ, “ਮੈਂ ਪੰਜਾਬੀ ਹਾਂ ਪੰਜਾਬ ਦੀ ਗੱਲ ਕਰਾਂਗਾ। ਚਾਹੇ ਮੈਨੂੰ ਫਾਂਸੀ ਲਗਾ ਦਿਓ।

Spread the love