ਵੱਧ ਰਹੀ ਮਹਿੰਗਾਈ ਦੀ ਮਾਰ ਹਰ ਵਰਗ ਦੇ ਲੋਕਾਂ ਦੀ ਜੇਬ ‘ਤੇ ਪੈ ਰਹੀ ਹੈ। ਦੀਨੋ ਦਿਨ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਆਸਮਾਨ ਛੂਹਣ ਤੱਕ ਜਾ ਰਹੀਆਂ ਹਨ। ਜੇਕਰ ਗੱਲ ਕਰੀਏ ਅੱਜ ਦੀ ਤਾਂ ਅੱਜ ਵੀ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਵਾਧਾ ਕੀਤਾ ਗਿਆ ਹੈ। ਅੱਜ ਪੈਟਰੋਲ ਅਤੇ ਡੀਜ਼ਲ ਵਿੱਚ ਕ੍ਰਮਵਾਰ 35 ਪੈਸੇ ਅਤੇ 26 ਪੈਸੇ ਪ੍ਰਤੀ ਲਿਟਰ ਵਾਧਾ ਕੀਤਾ ਗਿਆ। ਇਸ ਨਾਲ ਨਵੀਂ ਦਿੱਲੀ ਵਿੱਚ ਪੈਟਰੋਲ 100.91 ਰੁਪਏ ਅਤੇ ਡੀਜ਼ਲ 89.88 ਰੁਪਏ ਪ੍ਰਤੀ ਲਿਟਰ ’ਤੇ ਪੁੱਜ ਗਿਆ। ਮੁੰਬਈ ਵਿੱਚ ਪੈਟਰੋਲ 106.93 ਰੁਪਏ ਹੋ ਗਿਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੈਟਰੋਲ 97.04 ਰੁਪਏ ਤੇ ਡੀਜ਼ਲ 89.51 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਿਆ।

ਇਸੇ ਤਰਾਂ ਹਰਿਆਣਾ ਦੀ ਜਨਤਾ ਦੀ ਜੇਬ ‘ਤੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਦੇਸ਼ ਦੇ ਹੋਰ ਕਈ ਸੂਬਿਆਂ ‘ਚ ਪੈਟਰੋਲ ਦੀ ਕੀਮਤ ਕਈ ਦਿਨ ਪਹਿਲਾਂ ਹੀ 100 ਰੁਪਏ ਤੋਂ ਪਾਰ ਪੁੱਜ ਚੁੱਕੀ ਸੀ। ਹੁਣ ਹਰਿਆਣਾ ਦਾ ਨਾਂ ਵੀ 100 ਰੁਪਏ ਪੈਟਰੋਲ ਵਾਲੇ ਸੂਬਿਆਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਹਰਿਆਣਾ ਦੇ ਡਬਵਾਲੀ ਸ਼ਹਿਰ ‘ਚ ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ‘ਤੇ ਸ਼ਨੀਵਾਰ ਨੂੰ ਸਾਧਾਰਣ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਪੁੱਜ ਗਈ ਹੈ। ਇਥੇ ਸਾਧਾਰਣ ਪੈਟਰੋਲ ਦੀ ਕੀਮਤ 100 ਰੁਪਏ 12 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਪੈਟਰੋਲ ਦੀ ਕੀਮਤ ‘ਚ ਸ਼ਨੀਵਾਰ ਨੂੰ 34 ਪੈਸੇ ਦਾ ਵਾਧਾ ਹੋਇਆ।

ਦੱਸ ਦੇਈਏ ਕਿ ਹਰਿਆਣਾ ‘ਚ ਪ੍ਰੀਮੀਅਮ ਪੈਟਰੋਲ ਦੀ ਕੀਮਤ 18 ਜੂਨ ਨੂੰ ਹੀ 100 ਰੁਪਏ ਤੋਂ ਪਾਰ ਹੋ ਗਈ ਸੀ। ਸ਼ਨੀਵਾਰ ਨੂੰ ਪ੍ਰੀਮੀਅਮ ਪੈਟਰੋਲ ਦੀ ਕੀਮਤ 102 ਰੁਪਏ 85 ਪੈਸੇ ਹੈ। ਡੀਜ਼ਲ ਦੀ ਕੀਮਤ ‘ਚ 26 ਰੁਪਏ ਦਾ ਵਾਧਾ ਕੀਤਾ ਗਿਆ ਹੈ।

Spread the love