ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਦੀ ਯਾਤਰਾ ਲਈ ਪੰਜਾਬ ਤੋਂ ਆਉਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਹਵਾਈ ਅੱਡੇ ਦੇ ਮੈਨੇਜਰ ਗਜੇਂਦਰ ਗੁੱਟੇ ਨੇ ਕਿਹਾ ਕਿ ਏਅਰ ਇੰਡੀਆ ਦੀ ਨਾਂਦੇੜ-ਅੰਮ੍ਰਿਤਸਰ-ਦਿੱਲੀ ਉਡਾਣ 3 ਅਗਸਤ ਤੋਂ ਮੁੜ ਸ਼ੁਰੂ ਹੋ ਰਹੀ ਹੈ। ਇਹ ਸੇਵਾ ਕਰੋਨਾ ਕਾਰਨ ਆਰਜ਼ੀ ਤੌਰ ‘ਤੇ ਮੁਅੱਤਲ ਕੀਤੀ ਗਈ ਸੀ। ਇਸ ਰੂਟ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫਲਾਈਟ ਨੂੰ ਇਸੇ ਸਾਲ ਮਈ ਮਹੀਨੇ ਵਿੱਚ ਯਾਤਰੀਆਂ ਦੀ ਸੰਖਿਆ ਘੱਟ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਸੀ। ਏਅਰ ਇੰਡੀਆ ਦੀ ਵੈਬਸਾਈਟ ਮੁਤਾਬਿਕ ਇਸ ਫਲਾਈਟ ਨੂੰ ਦਿੱਲੀ ਨਾਲ ਜੋੜਿਆ ਗਿਆ ਹੈ। ਇਹ ਫਲਾਈਟ ਪਹਿਲਾਂ ਦਿੱਲੀ ਤੋਂ ਅੰਮ੍ਰਿਤਸਰ ਆਵੇਗੀ ਅਤੇ ਫਿਰ ਇਥੋਂ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ।

ਇਹ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਬੁੱਧਵਾਰ ਅਤੇ ਸ਼ਨੀਵਾਰ ਸਵੇਰੇ 4.55 ਵਜੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੇਗੀ। ਸਵੇਰੇ 6.50 ਵਜੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ। ਇਹ ਫਲਾਈਟ ਸਵੇਰੇ 9.25 ਵਜੇ ਨਾਂਦੇੜ ਸਾਹਿਬ ਪਹੁੰਚੇਗੀ। ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਤੱਕ ਦਾ ਕਿਰਾਇਆ 5570 ਰੁਪਏ ਦੱਸਿਆ ਗਿਆ ਹੈ। ਨੰਦੇੜ ਸਾਹਿਬ ਤੋਂ ਅੰਮ੍ਰਿਤਸਰ ਆਉਣ ਲਈ ਯਾਤਰੀਆਂ ਨੂੰ 5128 ਰੁਪਏ ਕਿਰਾਇਆ ਦੱਸਿਆ ਗਿਆ ਹੈ

Spread the love