ਚੀਨ ‘ਚ ਭਾਰੀ ਮੀਂਹ ਦੇ ਚੱਲਦਿਆਂ ਕਈ ਸੂਬਿਆਂ ‘ਚ ਐਂਮਰਜੈਂਸੀ ਲਗਾਈ ਗਈ ਹੈ।ਚੀਨ ਦੇ ਸਿਚੁਆਨ ਸੂਬੇ ’ਚ ਜ਼ਬਰਦਸਤ ਮੀਂਹ ਤੇ ਹੜ੍ਹ ਕਾਰਨ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਵੀ ਪਹੁੰਚਾਇਆ ਗਿਆ।

ਬਾਝੋਂਗ ਤੇ ਸਿਚੁਆਨ ’ਚ ਹਜ਼ਾਰਾਂ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਚੀਨ ਦੇ ਮੌਸਮ ਵਿਭਾਗ ਨੇ ਇੱਥੇ ਮੀਂਹ ਦੇ ਨਾਲ ਹੀ ਤੂਫ਼ਾਨ ਦੀ ਵੀ ਚਿਤਾਵਨੀ ਦਿੱਤੀ ਹੈ।

ਕਈ ਥਾਵਾਂ ’ਤੇ ਰੇਲ ਤੇ ਹਵਾਈ ਸੇਵਾ ਪ੍ਰਭਾਵਿਤ ਹੋਈ ਹੈ।ਉਧਰ ਦੂਜੇ ਪਾਸੇ ਪ੍ਰਸ਼ਾਸਨ ਨੇ ਹੋਰ ਬਾਰਿਸ਼ ਦੇ ਨਾਲ ਤੂਫ਼ਾਨ ਦੀ ਵੀ ਚਿਤਾਵਨੀ ਦਿੱਤੀ ਜਿਸ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਸਿਚੁਆਨ ਸੂਬੇ ’ਚ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਰਕੇ ਹੜ੍ਹ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਏ।

ਦੇਸ਼ ਦੀਆਂ 14 ਨਦੀਆਂ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਜਿਸ ਕਰਕੇ ਕਈ ਪੁਲ਼ ਢਹਿ ਗਏ ।

ਲਗਪਗ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਜਦੋਂ ਕਿ ਇਕ ਲੱਖ ਵੀਹ ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ।

ਸਰਾਕਰ ਨੇ ਰਾਜਧਾਨੀ ਬੀਜਿੰਗ ’ਚ ਸੈਰ-ਸਪਾਟੇ ਵਾਲੇ ਸਾਰੇ ਸਥਾਨਾਂ ਨੂੰ ਬੰਦ ਕਰ ਦਿੱਤਾ ਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਲਈ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।

Spread the love