ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ ਪ੍ਰੈੱਸ ਕਾਨਫ਼ਰੰਸ ਕੀਤੀ ਗਈ।

ਇਸ ਮੌਕੇ ਭਗਵੰਤ ਮਾਨ ਨੇ ਥਰਮਲ ਪਲਾਂਟ ਦੇ ਮੁੱਦੇ ‘ਤੇ ਕੈਪਟਨ ‘ਤੇ ਨਿਸ਼ਾਨੇ ਸਾਧਦਿਆਂ ਮਾਨ ਨੇ ਕਿਹਾ ਕਾਂਗਰਸ ਨੇ ਲੋਕਾਂ ਨਾਲ 2017 ਦੇ ਵਿੱਚ ਬਾਦਲਾ ਦੇ ਐਗਰੀਮੈਂਟ ਨੂੰ ਰੱਦ ਕਰਵਾਉਣ ਦੀ ਗੱਲ ਕਹੀ ਪਰ ਉਸ ਤੋਂ ਬਾਅਦ ਉਹ ਖ਼ੁਦ ਹੀ ਇਨ੍ਹਾਂ ਸਮਝੌਤਿਆਂ ਨਾਲ ਚੱਲ ਰਹੇ ਹਨ |

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਪ੍ਰਾਈਵੇਟ ਬਿਜਲੀ ਥਰਮਲ ਪਲਾਂਟਾਂ ਤੋਂ ਕਾਂਗਰਸ ਦੇ ਚੈੱਕ ਲੈਣ ਅਤੇ ਅਕਾਲੀ ਦਲ ਦੇ ਹਿੱਸਾ ਲੈਣ ਦੇ ਮੁੱਦੇ ਨੂੰ ਲੈ ਕੇੇ ਟਵੀਟ ਕਰਨ ਕਿਉਂਕਿ ਉਹ ਚੰਗੇ ਕੰਮ ਕਰਦੇ ਹਨ ਇਸ ਟਵੀਟ ਨਾਲ ਇੱਕ ਹੋਰ ਚੰਗਾ ਕੰਮ ਹੋ ਜਾਵੇਗਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਧਿਆਨ ਰੱਖਣ ਕਿ ਇਹ ਟਵੀਟ ਸਿੱਧਾ ਰਾਹੁਲ ਗਾਂਧੀ ਕੋਲ ਜਾਏਗਾ |

Spread the love