ਇਟਲੀ ਦੀ ਟੀਮ ਨੇ ਯੂਏਫਾ ਯੂਰੋ ਕੱਪ ਜਿੱਤਣ ਦਾ ਆਪਣਾ ਸੁਪਨਾ ਮੁੜ ਸਾਕਾਰ ਕੀਤਾ ਹੈ।

ਯੂਰੋ ਕੱਪ 2020 ਦੇ ਫਾਈਨਲ ਮੈਚ ਵਿੱਚ ਇਟਲੀ ਨੇ ਇੰਗਲੈਂਡ ਨੂੰ ਹਰਾ ਦਿੱਤਾ ਹੈ । ਫਾਈਨਲ ਮੈਚ ਬਹੁਤ ਹੀ ਦਿਲਚਸਪ ਸੀ, ਪਰ ਅੰਤ ਵਿੱਚ ਇਟਲੀ ਜਿੱਤ ਗਿਆ। ਦੋਵਾਂ ਟੀਮਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਅੰਤ ਵਿੱਚ ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਪ੍ਰਾਪਤ ਕੀਤੀ। ਇਹ ਰੋਮਾਂਚਕ ਮੈਚ, ਜੋ 120 ਮਿੰਟ ਤੱਕ ਚੱਲਿਆ, ਪਹਿਲਾਂ 1-1 ਨਾਲ ਬਰਾਬਰੀ ‘ਤੇ ਸੀ ਅਤੇ ਫਿਰ ਮੈਚ ਦਾ ਨਤੀਜਾ ਪ੍ਰਾਪਤ ਕਰਨ ਲਈ ਪੈਨਲਟੀ ਸ਼ੂਟਆਊਟ ਹੋਇਆ, ਜਿਸ ਵਿੱਚ ਇਟਲੀ ਜਿੱਤ ਗਈ। 1968 ਤੋਂ ਬਾਅਦ ਪਹਿਲੀ ਵਾਰ ਇਟਲੀ ਦੀ ਟੀਮ ਯੂਰਪੀਅਨ ਚੈਂਪੀਅਨਸ਼ਿਪ ਦੀ ਜੇਤੂ ਬਣੀ ਹੈ।

ਯੂਰੋ ਕੱਪ 2020 ਦੀ ਚੈਂਪੀਅਨ ਟੀਮ ਦਾ ਇਟਲੀ ਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਇਹ ਮੁਕਾਬਲਾ ਪਹਿਲਾਂ ਬਰਾਬਰੀ ‘ਤੇ ਰਿਹਾ। ਅਜਿਹੇ ਵਿੱਚ ਨਤੀਜਾ ਕੱਢਣ ਲਈ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਤੇ ਇਸ ‘ਚ ਇਟਲੀ ਨੇ 3-2 ਨਾਲ ਬਾਜ਼ੀ ਮਾਰ ਲਈ।

ਲੰਡਨ ਦੇ ਇਤਿਹਾਸਕ ਵੇਂਬਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮਹਾਨ ਮੈਚ ਦੀ ਸ਼ੁਰੂਆਤ ਵਿੱਚ ਲੂਕਸ਼ਾ ਨੇ ਸ਼ਾਨਦਾਰ ਗੋਲ ਕਰਕੇ ਇੰਗਲੈਂਡ ਨੂੰ ਬੜ੍ਹਤ ਦਿਵਾ ਦਿੱਤੀ। ਪਹਿਲੇ ਅੱਧ ਦੇ ਅੰਤ ਤੱਕ ਇੰਗਲੈਂਡ ਨੇ ਇਟਲੀ ‘ਤੇ ਆਪਣੀ 1-0 ਦੀ ਬੜ੍ਹਤ ਬਣਾਈ ਰੱਖੀ।

ਹਾਲਾਂਕਿ, ਦੂਜੇ ਅੱਧ ਦੀ ਸ਼ੁਰੂਆਤ ਵਿੱਚ, ਇਟਲੀ ਦੇ ਲਿਓਨਾਰਡੋ ਬੋਨੂਚੀ ਨੇ ਮੈਚ ਦੇ 67 ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤਰ੍ਹਾਂ, 120 ਮਿੰਟ ਤੱਕ ਚੱਲਿਆ ਇਹ ਦਿਲਚਸਪ ਮੈਚ 1-1 ਨਾਲ ਬਰਾਬਰੀ ‘ਤੇ ਰਿਹਾ। ਫਿਰ ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ।

Spread the love