ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਬੱਦਲ ਫਟਣ ਨਾਲ ਭਿਆਨਕ ਤਬਾਹੀ ਦਾ ਰੂਪ ਦੇਖਣ ਨੂੰ ਮਿਲਿਆ ।

ਬੱਦਲ ਫੱਟਣ ਕਾਰਨ ਕਈ ਮਕਾਨ ਅਤੇ ਹੋਟਲ ਡਿੱਗ ਗਏ । ਤੇ ਕਈ ਵਾਹਨ ਪਾਣੀ ‘ਚ ਰੁੜ ਗਏ। ਬੱਦਲ ਫਟਣ ਤੋਂ ਬਾਅਦ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ । ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਮੀਂਹ ਤੋਂ ਬਾਅਦ ਸੜ੍ਹਕ ਕਿਨਾਰੇ ਖੜੀਆਂ ਕਈ ਗੱਡੀਆਂ ਪਾਣੀ ‘ਚ ਰੁੜ ਗਈਆਂ। ਕਈ ਘਰਾਂ ਅਤੇ ਹੋਟਲਾਂ ਨੂੰ ਵੀ ਖਾਸਾ ਨੁਕਸਾਨ ਪਹੁੰਚਿਆ ਹੈ।

ਧਰਮਸ਼ਾਲਾ ਦੇ ਭਾਗਸੂ ਵਿੱਚ ਇਹ ਬੱਦਲ ਫੱਟਿਆ। ਜਿਸ ਨਾਲ ਸਥਿਤੀ ਬੇਹੱਦ ਖ਼ਰਾਬ ਹੋ ਗਈ ਹੈ। ਬੱਦਲ ਫੱਟਣ ਦੀ ਵਜ੍ਹਾ ਨਾਲ ਕਈ ਵਾਹਨ ਰੁੜ੍ਹ ਗਏ। ਜਿੱਥੇ ਬੱਦਲ ਫਟਿਆ ਇਹ ਸੈਲਾਨੀ ਖੇਤਰ ਹੈ ਬੱਦਲ ਫਟਣ ਤੋਂ ਬਾਅਦ ਲੋਕਾਂ ‘ਚ ਸਹਿਮ ਦਾ ਮਾਹੌਲ ਹੈ।ਪਾਣੀ ‘ਚ ਫਸੇ ਕਈ ਲੋਕਾਂ ਨੂੰ ਬਚਾਇਆ ਗਿਆ। ਐੱਡੀਆਰਐੱਫ਼ ਦੀਆਂ ਰਾਹਤ ਟੀਮਾ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ।

Spread the love