ਵਿਸ਼ਵ ਦੇ ਪਹਿਲੇ ਨੰਬਰ ਦੇ ਨੋਵਾਕ ਜੋਕੋਵਿਚ ਨੇ ਵਿੰਬਲਡਨ 2021 ਦੇ ਫਾਈਨਲ ਵਿੱਚ ਇਟਲੀ ਦੀ ਮੈਟਓ ਬੇਰੇਟਿਨੀ ਨੂੰ ਹਰਾ ਕੇ ਆਪਣਾ 20 ਵਾਂ ਕਰੀਅਰ ਦਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ। ਜੋਕੋਵਿਚ ਨੇ ਇਟਲੀ ਦੀ ਮਾਟੀਓ ਬੇਰੇਟੀਨੀ ਖ਼ਿਲਾਫ਼ 6-7, 6-4, 6-4, 6-3 ਨਾਲ ਜਿੱਤ ਦਰਜ ਕਰ ਕੇ ਆਪਣੇ ਗਰੈਂਡ ਸਲੈਮ ਖ਼ਿਤਾਬਾਂ ਦੀ ਗਿਣਤੀ ਨੂੰ 20 ਤੱਕ ਪਹੁੰਚਾ ਦਿੱਤਾ। ਉਨ੍ਹਾਂ ਨੇ ਇਹ ਮੈਚ ਤਿੰਨ ਘੰਟੇ ਤੇ 27 ਮਿੰਟ ਵਿਚ ਜਿੱਤਿਆ ਤੇ ਛੇਵੀਂ ਵਾਰ ਵਿੰਬਲਡਨ ਦੀ ਖ਼ਿਤਾਬੀ ਟਰਾਫੀ ਆਪਣੇ ਨਾਂ ਕੀਤੀ। ਮੈਚ ਤੋਂ ਇਕ ਦਿਨ ਪਹਿਲਾਂ ਵੀ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਨਜ਼ਰਾਂ 20ਵੇਂ ਗਰੈਂਡ ਸਲੈਮ ‘ਤੇ ਹਨ ਤੇ ਉਹ ਇਹੀ ਕਰਨ ਲਈ ਫਾਈਨਲ ਮੁਕਾਬਲਾ ਖੇਡਣਗੇ।

Spread the love