ਪੰਜਾਬੀਆਂ ਦਾ ਖੇਡ ਕਾਰਨੀਵਲ ‘ਨਿਊਜ਼ੀਲੈਂਡ ਸਿੱਖ ਖੇਡਾਂ’ ਇਸ ਵਾਰ ਤੀਜੇ ਵਰ੍ਹੇ ‘ਚ ਪਹੁੰਚ ਗਈਆਂ ਨੇ, ਖੇਡਾਂ ਨੂੰ ਲੈ ਕੇ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਨੇ ।

2019 ਦੇ ਵਿਚ ਸ਼ੁਰੂ ਹੋਈਆਂ ਇਹ ਇਤਿਹਾਸਕ ਖੇਡਾਂ ਦੀ ਸ਼ੁਰੂਆਤ ਬਰੂਸ ਪੁਲਮਨ ਪਾਰਕ ਟਾਕਾਨੀਨੀ ‘ਚ ਹੋਈ ਸੀ ਪਰ ਹੁਣ ਤੀਸਰੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ 18 ਜੁਲਾਈ ਨੂੰ ਕੀਤਾ ਜਾਵੇਗਾ ਜਿਸ ਦਾ ਇੰਤਜਾਰ ਸਾਰੇ ਦੇਸ਼ ਵਾਸੀਆਂ ਵਲੋਂ ਕੀਤਾ ਜਾ ਰਿਹਾ ਹੈ।

ਗੱਲਬਾਤ ਕਰਦਿਆਂ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਵਾਰ ਆਸਟਰੇਲੀਆ ਦੇ ਨਾਲ ਕੁਆਰਨਟੀਨ ਫ੍ਰੀ ਯਾਤਰਾ ਹੋਣ ਕਰਕੇ ਆਸ ਹੈ ਕਿ ਉਥੋਂ ਖ਼ਿਡਾਰੀ ਜਰੂਰ ਪਹੁੰਚਣਗੇ ਤੇ ਤਰੀਕਾਂ ਦੇ ਐਲਾਨ ਤੋਂ ਬਾਅਦ ਸੱਦਾ ਪੱਤਰ ਵੀ ਭੇਜੇ ਜਾਣਗੇ।

ਉਧਰ ਦੂਸਰੇ ਪਾਸੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਾਲ ਸਭਿਆਚਾਰਕ ਸਟੇਜ ਵੀ ਲੱਗੇਗੀ ਜਿਸ ਵਿਚ ਸਥਾਨਕ ਕਲਾਕਾਰਾਂ ਤੋਂ ਇਲਾਵਾ ਗਿੱਧਾ, ਭੰਗੜਾ, ਗਾਇਕ, ਗਾਇਕਾਵਾਂ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਹੋਣਗੀਆਂ।

ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਵੱਖ ਖੇਡ ਕਲੱਬਾਂ, ਖਿਡਾਰੀ,ਖਿੱਚ ਦਾ ਕੇਂਦਰ ਰਹਿਣਗੇ, ਇਸ ਵਾਰ ਖਾਸ ਗੱਲ ਬਜ਼ੁਰਗਾਂ ਲਈ ਹੋਵੇਗੀ ਕਿਉਂਕਿ ਇਸ ਵਾਰ ਬਜ਼ੁਰਗ ਬਾਬਿਆਂ ਵਾਸਤੇ ਕੁਝ ਨਵੀਂਆਂ ਖੇਡਾਂ ਨੂੰ ਸ਼ਾਮਿਲ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਨ੍ਹਾਂ ਖੇਡਾਂ ਦੌਰਾਨ ਦੂਸਰਾ ਰਾਸ਼ਟਰੀ ਪੰਜਾਬੀ ਭਾਸ਼ਾ ਹਫਤਾ ਵੀ ਮਨਾਇਆ ਜਾਵੇਗਾ।

Spread the love