ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਇਕ ਵਾਰ ਫਿਰ ਭਾਰਤ ਦੇ ਸ਼ਿਕੰਜੇ ਤੋਂ ਬਚ ਗਿਆ। ਡੋਮਿਨਿਕਾ ਹਾਈ ਕੋਰਟ ਵੱਲੋਂ ਮਾਮਲੇ ਦੀ ਸੁਣਵਾਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਮੇਹੁਲ ਨੂੰ ਲੈਣ ਗਈ ਅੱਠ ਮੈਂਬਰੀ ਭਾਰਤੀ ਟੀਮ ਦੇਸ਼ ਲਈ ਰਵਾਨਾ ਹੋ ਗਈ।

ਉਹ ਭਾਰਤ ਛੱਡਣ ਮਗਰੋਂ 2018 ਤੋਂ ਐਂਟੀਗਾ ’ਚ ਨਾਗਰਿਕ ਵਜੋਂ ਰਹਿ ਰਿਹਾ ਹੈ। ਉਸ ਨੂੰ ਇਹ ਜ਼ਮਾਨਤ 10 ਹਜ਼ਾਰ ਪੂਰਬੀ ਕੈਰੇਬੀਆਈ ਡਾਲਰ (ਲੱਗਪਗ 2।75 ਲੱਖ ਰੁਪਏ) ਜ਼ਮਾਨਤ ਰਾਸ਼ੀ ਵਜੋਂ ਜਮ੍ਹਾਂ ਕਰਵਾਉਣ ਮਗਰੋਂ ਦਿੱਤੀ ਗਈ ਹੈ।

ਅਦਾਲਤ ਨੇ ਡੋਮੀਨਿਕਾ ’ਚ ਗ਼ੈਰਕਾਨੂੰਨੀ ਦਾਖ਼ਲੇ ’ਤੇ ਉਸ ਖ਼ਿਲਾਫ਼ ਇੱਕ ਮੈਜਿਸਟਰੇਟ ਅੱਗੇ ਚੱਲ ਰਹੇ ਟਰਾਇਲ ’ਤੇ ਵੀ ਰੋਕ ਲਾ ਦਿੱਤੀ ਹੈ।

ਸੂਤਰਾਂ ਨੇ ਕਿਹਾ ਕਿ ਇਸ ਟੀਮ ’ਚ ਸੀਬੀਆਈ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸਨ। ਅਧਿਕਾਰੀਆਂ ਦੀ ਟੀਮ ਕਤਰ ਏਅਰਵੇਜ਼ ਦੇ ਨਿੱਜੀ ਜਹਾਜ਼ ਰਾਹੀਂ ਵਾਪਸ ਆ ਰਹੀ ਹੈ।

ਚੋਕਸੀ ਦੇ ਵਕੀਲਾਂ ਨੇ ਡੋਮਿਨਿਕਾ ਹਾਈ ਕੋਰਟ ’ਚ ਇਕ ਪਟੀਸ਼ਨ ਦਾਖ਼ਲ ਕੀਤੀ ਸੀ।

Spread the love