ਭਾਰਤ ਵਿੱਚ 5-ਜੀ ਨੈੱਟਵਰਕ(5-G Network ) ਖ਼ਿਲਾਫ਼ ਅਦਾਕਾਰਾ ਜੂਹੀ ਚਾਵਲਾ ਸਣੇ ਹੋਰਨਾਂ ਦੀ ਅਰਜ਼ੀ ’ਤੇ ਸੁਣਵਾਈ ਕਰਨ ਤੋਂ ਦਿੱਲੀ ਹਾਈ ਕੋਰਟ ਦੇ ਜਸਟਿਸ ਸੰਜੀਵ ਨਰੂਲਾ ਨੇ ਆਪ ਨੂੰ ਅਲੱਗ ਕਰ ਲਿਆ ਹੈ। ਸੋਮਵਾਰ ਨੂੰ ਸੂਚੀਬੱਧ ਮਾਮਲੇ ਪੇਸ਼ ਹੋਣ ’ਤੇ ਬੈਂਚ ਨੇ ਕਿਹਾ ਕਿ ਚੀਫ ਜਸਟਿਸ ਦੇ ਹੁਕਮ ਨਾਲ ਇਹ ਮਾਮਲਾ ਕਿਸੇ ਹੋਰ ਬੈਂਚ ਦੇ ਅੱਗੇ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ। ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ।

ਗ਼ੌਰਤਲਬ ਹੈ ਕਿ ਪਿਛਲੀ ਸੁਣਵਾਈ ’ਤੇ ਜਸਟਿਸ ਜੇਆਰ ਮਿੱਡਾ ਦੇ ਬੈਂਚ ਨੇ ਅਰਜ਼ੀ ਨੂੰ ਸੰਜੀਵ ਨਰੂਲਾ ਦੇ ਬੈਂਚ ਦੇ ਸਾਹਮਣੇ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਸੀ। ਜਿਸ ਦਿਨ ਉਨ੍ਹਾਂ ਆਦੇਸ਼ ਦਿੱਤਾ, ਸੇਵਾ ’ਚ ਉਹ ਉਨ੍ਹਾਂ ਦਾ ਆਖਰੀ ਦਿਨ ਸੀ। ਇਸਦੇ ਬਾਅਦ ਮਿੱਡਾ ਰਿਟਾਇਰ ਹੋ ਗਏ। ਹੁਣ ਨਰੂਲਾ ਨੇ ਇਸ ਮਾਮਲੇ ਤੋਂ ਆਪ ਨੂੰ ਅਲੱਗ ਕਰਦੇ ਹੋਏ ਕਿਹਾ ਕਿ ਚੀਫ ਜਸਟਿਸ ਦੇ ਆਦੇਸ਼ ਨਾਲ ਇਹ ਮਾਮਲਾ ਹੋਰ ਬੈਂਚ ਦੇ ਸਾਹਮਣੇ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ।

Spread the love