ਵ੍ਹੱਟਸਐਪ (WhatsApp) ਆਪਣੇ ਯੂਜ਼ਰਸ ਨੂੰ ਧਿਆਨ ਵਿੱਚ ਰੱਖਦਿਆਂ ਨਿੱਤ ਨਵਾਂ ਕੋਈ ਨਾ ਕੋਈ ਫੀਚਰਸ ਅਤੇ ਅਪਡੇਟਸ ਪੇਸ਼ ਕਰਦਾ ਰਹਿੰਦਾ ਹੈ। ਤਾਂ ਕੀ ਯੂਜ਼ਰਸ ਨੂੰ ਚੈਟਿੰਗ ਅਤੇ ਕਾਲਿੰਗ ਕਰਦੇ ਸਮੇਂ ਕੋਈ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਵ੍ਹੱਟਸਐਪ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਆਪਣੇ ਉਪਭੋਗਤਾਵਾਂ ਨੂੰ ਵਧੀਆ ਤਜ਼ੁਰਬੇ ਪ੍ਰਦਾਨ ਕਰ ਸਕੇ। ਕਰੋਨਾਕਾਲ ਦੌਰਾਨ ਵੀ WhatsApp ਨੇ ਅਹਿਮ ਭੂਮਿਕਾ ਨਿਭਾਈ ਹੈ। ਖ਼ਾਸਕਰ ਵਰਕ ਫਰੋਮ ਹੋਮ ਕਰਨ ਵਾਲੇ ਯੂਜ਼ਰਸ ਨੂੰ ਵ੍ਹੱਟਸਐਪ ਨੇ ਬਹੁਤ ਰਾਹਤ ਦਿੱਤੀ ਹੈ।

ਅਜਿਹੀ ਸਥਿਤੀ ਵਿੱਚ, ਕੰਪਨੀ ਦੀ ਕੋਸ਼ਿਸ਼ ਹੈ ਯੂਜ਼ਰਸ ਨੂੰ ਬਿਹਤਰ ਸਹੂਲਤ ਪ੍ਰਦਾਨ ਕਰਨ ਦੀ , ਇਸ ਕੜੀ ਵਿੱਚ ਕੰਪਨੀ ਇੱਕ ਨਵਾਂ ਫੀਚਰ ਲੈ ਕੇ ਆਉਣ ਦੀ ਤਿਆਰੀ ਕਰ ਰਹੀ ਹੈ। ਜਿਸ ਦੇ ਤਹਿਤ ਉਪਭੋਗਤਾ ਉੱਚ ਰੈਜ਼ੋਲਿਊਸ਼ਨ ਕੰਟੈਂਟ ਭੇਜ ਸਕਣਗੇ ਅਤੇ ਉਹ ਵੀ ਬਿਨਾਂ ਕਿਸੇ ਖ਼ਰਾਬੀ ਤੋਂ।

WABetaInfo ਦੀ ਰਿਪੋਰਟ ਮੁਤਾਬਿਕ WhatsApp ਆਪਣੇ ਐਂਡਰਾਇਡ ਫੋਨ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆਉਣ ਵਾਲਾ ਹੈ। ਵ੍ਹੱਟਸਐਪ ਬੀਟਾ ਵਰਜ਼ਨ 2.21.14.6 ਵਿੱਚ ਇੱਕ ਫੀਚਰ ਲੈ ਆ ਰਹੀ ਹੈ ਜੋ ਵੀਡੀਓ ਦੀ ਕੁਆਲਟੀ ਨੂੰ ਵਿਗੜਨ ਤੋਂ ਰੋਕਦੀ ਹੈ। ਇਸ ਫੀਚਰ ਵਿੱਚ ਉਪਭੋਗਤਾ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਅਤੇ ਵੀਡਿਓ ਭੇਜ ਸਕਣਗੇ। ਅਤੇ ਤਸਵੀਰਾਂ ਜਾਂ ਵੀਡੀਓ ਭੇਜਣ ਤੋਂ ਬਾਅਦ ਵੀ ਇਨ੍ਹਾਂ ਦੀ ਕੁਆਲਟੀ ਖ਼ਰਾਬ ਨਹੀਂ ਹੋਏਗੀ.

Spread the love