ਹਿੰਦੂ ਧਰਮ ਵਿੱਚ ਸਾਉਣ ਦੇ ਮਹੀਨੇ (Sawan Month) ਦਾ ਵਿਸ਼ੇਸ਼ ਮਹੱਤਵ ਹੈ। ਭਗਵਾਨ ਸ਼ਿਵ (Lord Shiva) ਦੀ ਭਗਤੀ ਲਈ ਆਦਿ ਕਾਲ ਤੋਂ ਇਸ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ। ਇਸ ਪਵਿੱਤਰ ਮਹੀਨੇ ਸ਼ਿਵ ਭਗਤਾਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਅਸਲ ਵਿੱਚ ਪੁਰਾਣੀ ਮਾਨਤਾ ਹੈ ਕਿ ਭਗਵਾਨ ਸ਼ਿਵ ਦੀ ਪੂਜਾ ਸਾਉਣ ਮਹੀਨੇ ਕਰਨ ਨਾਲ ਉਹ ਜਲਦ ਪ੍ਰਸੰਨ ਹੁੰਦੇ ਹਨ ਤੇ ਸਾਉਣ ਮਹੀਨੇ ਵਰਤ ਕਰਨ ਨਾਲ ਸ਼ੁੱਭ ਫਲ਼ ਵੀ ਜਲਦ ਮਿਲਦਾ ਹੈ।ਸਾਉਣ ਦੇ ਮਹੀਨੇ ਹੀ ਕਾਂਵੜ ਯਾਤਰਾ ਨਿਕਲਦੀ ਹੈ। ਇਸ ਮਹੀਨੇ ਸੋਮਵਾਰ ਦੇ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਸੋਮਵਾਰ ਦਾ ਦਿਨ ਮਨੋਕਾਮਨਾਵਾਂ ਨੂੰ ਪੂਰਨ ਕਰਨ ਵਾਲਾ ਕਿਹਾ ਗਿਆ ਹੈ।

ਇਸ ਸਾਲ ਸਾਉਣ ਦਾ ਪਵਿੱਤਰ ਮਹੀਨਾ 25 ਜੁਲਾਈ 2021 ਤੋਂ ਸ਼ੁਰੂ ਹੋਵੇਗਾ, ਜੋ 22 ਅਗਸਤ 2021 ਨੂੰ ਖ਼ਤਮ ਹੋਵੇਗਾ

ਸਾਉਣ ਦੇ ਸੋਮਵਾਰ 2021

ਸਾਉਣ ਦਾ ਪਹਿਲਾ ਸੋਮਵਾਰ – 26 ਜੁਲਾਈ 2021

ਸਾਉਣ ਦਾ ਦੂਸਰਾ ਸੋਮਵਾਰ – 2 ਅਗਸਤ 2021

ਸਾਉਣ ਦਾ ਤੀਸਰਾ ਸੋਮਵਾਰ – 9 ਅਗਸਤ 2021

ਸਾਉਣ ਦਾ ਚੌਥਾ ਸੋਮਵਾਰ – 16 ਅਗਸਤ 2021

Spread the love