ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚਡੂਨੀ ਨੂੰ 7 ਦਿਨ ਲਈ ਸਸਪੈਂਡ ਕਰ ਦਿੱਤਾ ਹੈ । ਚਡੂਨੀ ਉੱਤੇ ਇਹ ਕਾਰਵਾਈ ਪੰਜਾਬ ‘ਚ ਚੋਣਾਂ ਲੜਨ ਵਾਲੇ ਬਿਆਨ ਕਾਰਨ ਕੀਤੀ ਗਈ ਹੈ।

ਦਰਅਸਲ ਚਡੂਨੀ ਨੇ ਕਿਹਾ ਸੀ ਕਿ ਪੰਜਾਬ ਦੇ ਕਿਸਾਨ ਆਗੂਆਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਹਨ ਅਤੇ ਸੱਤਾ ਆਪਣੇ ਹੱਥਾ ‘ਚ ਲੈਣੀ ਚਾਹੀਦੀ ਹੈ ਤੇ ਜੋ ਰਾਜਨੀਤਿਕ ਪਾਰਟੀਆਂ ਨੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਕਿ ਕਿਵੇਂ ਸਰਕਾਰ ਚਲਾਈ ਦੀ ਹੈ ਪਰ ਚਡੂਨੀ ਦੇ ਇਸ ਬਿਆਨ ਦੀ ਚਾਰੇ ਪਾਸੇ ਅਲੋਚਨਾ ਹੋ ਰਹੀ ਹੈ ।

ਪੰਜਾਬ ਦੇ ਕਿਸਾਨ ਆਗੂਆਂ ਨੇ ਚਡੂਨੀ ਦੇ ਬਿਆਨ ਦੀ ਨਿੰਦਾ ਕੀਤੀ ਸੀ ਤੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਚਡੂਨੀ ਦੇ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਸੀ ਪਰ ਹੁਣ ਵੱਡੀ ਖ਼ਬਰ ਆਈ ਹੈ ਗੁਰਨਾਮ ਚਡੂਨੀ ਨੂੰ 7 ਦਿਨ ਲਈ ਸੰਯੁਕਤ ਕਿਸਾਨ ਮੋਰਚੇ ਚੋਂ ਸਸਪੈਂਡ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਅੱਜ ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ‘ਚ ਅੰਦੋਲਨ ਨੂੰ ਅੱਗੇ ਤੋਰਨ ਦੀ ਤਿੱਖੀ ਰਣਨੀਤੀ ਘੜੀ ਗਈ ਹੈ।

ਸੰਸਦ ਵੱਲ ਜਾਣ ਲਈ ਪੂਰਾ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਮੋਰਚੇ ਦੇ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।

Spread the love