ਕੇਂਦਰ ਸਰਕਾਰ ਵੱਲੋਂ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ।

ਕਰੋਨਾ ਸੰਕਟ ਅਤੇ ਵਧਦੀ ਮਹਿੰਗਾਈ ਵਿਚਾਲੇ ਕੇਂਦਰ ਸਰਕਾਰ ਨੇ ਮਹਿੰਗਾਈ ਭੱਤੇ ‘ਤੇ ਡੇਢ ਸਾਲ ਤੋਂ ਲੱਗੀ ਰੋਕ ਹਟਾ ਦਿੱਤੀ ਹੈ।

ਮਹਿੰਗਾਈ ਭੱਤੇ ਨੂੰ 17 ਤੋਂ ਵਧਾ ਕੇ 28 ਫੀਸਦੀ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਬੁੱਧਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ’ਚ ਇਹ ਫੈਸਲਾ ਲਿਆ ਗਿਆ ਹੈ। ਯਾਨੀ ਮਹਿੰਗਾਈ ਭੱਤੇ ’ਚ ਕੁੱਲ 11 ਫੀਸਦੀ ਦਾ ਵਾਧਾ ਹੋਇਆ ਹੈ। ਕਰੀਬ ਇਕ ਸਾਲ ਬਾਅਦ ਇਹ ਬੈਠਕ ਆਹਮੋ-ਸਾਹਮਣੇ ਹੋਈ ਹੈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ।

ਕਰੋਨਾ ਕਾਲ ‘ਚ ਵਧਦੀ ਮਹਿੰਗਾਈ ‘ਚ ਇਸ ਫੈਸਲੇ ਨਾਲ ਲਗਪਗ 50 ਲੱਖ ਕੇਂਦਰੀ ਕਰਮਚਾਰੀਆਂ ਤੇ ਪੈਂਸ਼ਨਰਾਂ ਨੂੰ ਫਾਇਦਾ ਪਹੁੰਚੇਗਾ। ਦੱਸ ਦੇਈਏ ਕਿ ਕੇਂਦਰੀ ਕਾਮਿਆਂ ਦੇ ਮਹਿੰਗਾਈ ਭੱਤੇ ਦੀਆਂ ਤਿੰਨ ਕਿਸਤਾਂ ਆਉਣੀਆਂ ਬਾਕੀ ਸਨ। ਕਰੋਨਾ ਸੰਕਟ ਦੌਰਾਨ ਸਰਕਾਰ ਵੱਲੋਂ ਮਹਿੰਗਾਈ ਭੱਤੇ ’ਤੇ ਰੋਕ ਲਗਾ ਦਿੱਤੀ ਸੀ। ਹੁਣ ਮਹਿੰਗਾਈ ਭੱਤਾ ਵਧਣ ਤੋਂ ਬਾਅਦ ਸਤੰਬਰ ਤੋਂ ਬੰਪਰ ਸੈਲਰੀ ਆਉਣ ਦੀ ਉਮੀਦ ਹੈ।

Spread the love