ਹਰ ਔਖੀ ਘੜੀ ਵੇਲੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ‘ਚ ਸਭ ਤੋਂ ਅੱਗੇ ਹੋਕੇ ਮਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਮੁੜ ਇਸ ਔਖੀ ਘੜੀ ਵੇਲੇ ਆਈ.ਆਈ.ਟੀ. ਕਾਲਜ ਰੋਪੜ ਦੇ ਵਿਦਿਆਰਥੀਆਂ , ਪ੍ਰੋਫੈਸਰਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਹੋ ਕੇ ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੈ।

ਇਸੇ ਤਹਿਤ, ਡਾ. ਐੱਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠਲੇ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਦੇ ਡਾਇਰੈਕਟਰ ਡਾ. ਆਰ.ਐਸ. ਅਟਵਾਲ ਅਤੇ ਰੋਪੜ ਇਕਾਈ ਦੇ ਪ੍ਰਧਾਨ ਜੇ .ਕੇ .ਜੱਗੀ ਨੇ ਅੱਜ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪੋ੍ਰਫੈਸਰ ਰਾਜੀਵ ਅਹੂਜਾ ਨੂੰ 2 ਲੱਖ 50 ਹਜ਼ਾਰ ਰੁਪਏ ਦਾ ਚੈੱਕ 2021 ਸੈਸ਼ਨ ਲਈ ਭੇਂਟ ਕੀਤਾ।

ਸਾਲ 2020 ‘ਚ ਵੀ ਵਿਦਿਆਰਥੀਆਂ ਨੂੰ ਸੰਨੀ ਓਬਰਾਏ ਬੈਸਟ ਐਮ.ਟੈਕ. ਥੀਸਿਸ ਐਵਾਰਡ ਇੱਕ ਲੱਖ ਰੁਪਏ, ਪ੍ਰੋਫੈਸਰਜ਼ ਲਈ ਸੰਨੀ ਓਬਰਾਏ ਬੈਸਟ ਟੀਚਰ ਐਵਾਰਡ ਇੱਕ ਲੱਖ ਰੁਪਏ ਅਤੇ ਸੰਨੀ ਓਬਰਾਏ ਸਟੂਡੈਂਟਸ ਲੀਡਰਸ਼ਿਪ ਐਵਾਰਡ ਸਮਾਜ ਸੇਵਾ ਜਾਂ ਸਰੀਰਕ ਤੌਰ ‘ਤੇ ਅਪਾਹਜ ਵਿਦਿਆਰਥੀਆਂ ਦੀ ਸਹਾਇਤਾ ਲਈ 50 ਹਜ਼ਾਰ ਰੁਪਏ ਦਿੱਤੇ ਗਏ ਸਨ।

ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵੱਲੋਂ ਇਹ ਐਵਾਰਡ ਲਗਾਤਾਰ ਹੀ ਜਾਰੀ ਰਹਿਣਗੇ ਤਾਂ ਕਿ ਵਿਦਿਆਰਥੀ, ਅਧਿਆਪਕ ਅਤੇ ਪੋ੍ਰਫੈਸਰ ਆਪਣੀ ਹੋਰ ਲਗਨ ਤੇ ਮਿਹਨਤ ਨਾਲ ਆਪਣਾ, ਆਪਣੇ ਸੂਬੇ ਦਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।

ਇਸ ਮੌਕੇ, ਹਰਜਿੰਦਰ ਸਿੰਘ ਚੀਮਾ ਸੈਨੇਟ ਮੈਂਬਰ ਬੋਰਡ ਆਈ.ਆਈ.ਟੀ. ਰੋਪੜ, ਪ੍ਰੋਫੈਸਰ ਸੀ. ਰੈਡੀ ਇੰਟਰਨੈਸ਼ਨਲ ਰਿਲੇਸ਼ਨਸ਼ਿੱਪ ਸੀ.ਐਲ.ਏ.,ਡਾ. ਆਰ.ਐਸ. ਪਰਮਾਰ ਸੀ.ਐਲ.ਏ. ਕਨਵੀਨਰ, ਇੰਦਰਪਾਲ ਸਿੰਘ ਚੱਢਾ ਜਨਰਲ ਸਕੱਤਰ ਸੀ.ਐਲ.ਏ , ਡਾ. ਭੁੱਲਰ ਆਦਿ ਹਾਜ਼ਰ ਸਨ। ਇਸ ਮੌਕੇ, ਪ੍ਰੋਫੈਸਰ ਰਾਜੀਵ ਅਹੂਜਾ ਡਾਇਰੈਕਟਰ ਆਈ.ਆਈ.ਟੀ. ਰੋਪੜ ਵੱਲੋਂ ਡਾ. ਐਸ.ਪੀ. ਸਿੰਘ ਓਬਰਾਏ ਦਾ ਇਸ ਨਿਰਵਿਘਨ ਸੇਵਾ ਲਈ ਤਹਿ ਦਿੱਲੋਂ ਧੰਨਵਾਦ ਕੀਤਾ।

Spread the love