ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ (Dharamsala ) ਵਿੱਚ ਸੋਮਵਾਰ ਨੂੰ ਬੱਦਲ ਫਟਣ ਨਾਲ ਵੱਡਾ ਹਾਦਸਾ ਵਾਪਰਿਆ ਸੀ। ਇਸ ਹਾਦਸੇ ‘ਚ ਕਈ ਲੋਕ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ।

ਇਸ ਦੌਰਾਨ ਪੰਜਾਬੀ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਹਿਮਾਚਲ ਵਿੱਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ ਹੈ। ਇਸ ਹਾਦਸੇ ਨਾਲ ਸੇਨ ਬ੍ਰਦਰਜ਼ ਦੀ ਜੋੜੀ ਸਦਾ ਲਈ ਟੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਮਨਮੀਤ ਸਿੰਘ ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਗਏ ਸੀ। ਮੀਂਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਮਨਮੀਤ ਸਿੰਘ ਲਾਪਤਾ ਸੀ।

ਹੁਣ ਉਨ੍ਹਾਂ ਦੀ ਲਾਸ਼ ਹਿਮਚਾਲ ਪ੍ਰਦੇਸ਼ ਦੇ ਕਰੇਰੀ ਝੀਲ ਵਿੱਚੋਂ ਮਿਲੀ ਹੈ। ਬੱਦਲ ਫਟਣ ਤੋਂ ਬਾਅਦ ਉਹ ਪਾਣੀ ਦੇ ਵਹਾ ‘ਚ ਵਹਿ ਗਏ ਸਨ ਤੇ ਹੁਣ ਉਨ੍ਹਾਂ ਦੀ ਲਾਸ਼ ਕਰੇਰੀ ਝੀਲ ਦੇ ਨੇੜੇ ਇੱਕ ਖੱਡੇ ਤੋਂ ਬਰਾਮਦ ਹੋਈ ਹੈ। ਮਨਮੀਤ ਸਿੰਘ ਪੰਜਾਬ ਦੇ ਛੇਹਰਟਾ ਦੀ ਰਹਿਣ ਵਾਲੇ ਸੀ।

ਜਾਣਕਾਰੀ ਮੁਤਾਬਿਕ ਸੂਫ਼ੀ ਗਾਇਕਾ ਮਨਮੀਤ ਸਿੰਘ ਜੋ ‘ਦੁਨੀਆਦਾਰੀ’ ਗਾਣੇ ਨਾਲ ਮਸ਼ਹੂਰ ਹੋਇਆ ਸੀ, ਸ਼ਨੀਵਾਰ ਨੂੰ ਆਪਣੇ ਭਰਾ ਕਰਨਪਾਲ ਉਰਫ ਕੇਪੀ ਅਤੇ ਦੋਸਤਾਂ ਨਾਲ ਧਰਮਸ਼ਾਲਾ ਘੁੰਮਣ ਗਿਆ ਹੋਇਆ ਸੀ।

ਐਤਵਾਰ ਨੂੰ ਇਹ ਸਾਰੇ ਧਰਮਸ਼ਾਲਾ ਤੋਂ ਕਰੀਰੀ ਝੀਲ ਲਈ ਵੱਲ ਰਹੇ ਸਨ। ਜਦੋਂ ਰਾਤ ਨੂੰ ਭਾਰੀ ਬਾਰਸ਼ ਹੋਈ, ਉਹ ਉਥੇ ਰੁਕ ਗਏ। ਜਦੋਂ ਉਹ ਸੋਮਵਾਰ ਨੂੰ ਵਾਪਸ ਜਾਣ ਲੱਗੇ ਤਾਂ ਮਨਮੀਤ ਸਿੰਘ ਇਕ ਟੋਏ ਨੂੰ ਪਾਰ ਕਰਦੇ ਸਮੇਂ ਪਾਣੀ ਵਿੱਚ ਡੁੱਬ ਗਏ। ਕਰੀਰੀ ਪਿੰਡ ਵਿੱਚ ਮੋਬਾਈਲ ਸਿਗਨਲ ਨਾ ਹੋਣ ਕਰਕੇ ਪ੍ਰੇਸ਼ਾਨ ਭਰਾਵਾਂ ਅਤੇ ਦੋਸਤਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।

ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕੀਤਾ। ਐਸਪੀ ਕਾਂਗੜਾ ਵਿਮੁਕਤ ਰੰਜਨ ਨੇ ਦੱਸਿਆ ਕਿ ਅੰਮ੍ਰਿਤਸਰ ਦਾ ਵਸਨੀਕ ਮਨਮੀਤ ਸਿੰਘ ਦੀ ਕੈਰੀ ਝੀਲ ਨੇੜੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਇਸ ਤੋਂ ਬਾਅਦ ਬਚਾਅ ਟੀਮ ਬਣਾ ਕੇ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮਨਮੀਤ ਸਿੰਘ ਦੀ ਲਾਸ਼ ਮੰਗਲਵਾਰ ਦੇਰ ਸ਼ਾਮ ਬਚਾਅ ਟੀਮ ਨੇ ਬਰਾਮਦ ਕੀਤੀ ਹੈ। ਬਚਾਅ ਟੀਮ ਵੱਲੋਂ ਲਾਸ਼ ਧਰਮਸ਼ਾਲਾ ਲਿਆਂਦੀ ਗਈ ਹੈ।

Spread the love