ਅਫ਼ਗਾਨਿਸਤਾਨ ’ਚ ਖਰਾਬ ਹੋ ਹਲਾਤਾਂ ਨੂੰ ਲੈ ਕੇ ਭਾਵੇਂ ਸਰਕਾਰ ਚਿੰਤਤ ਨਜ਼ਰ ਆ ਰਹੀ ਹੈ ਪਰ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪਾਕਿਸਤਾਨ ਨਾਲ ਲਗਦੇ ਮੁੱਖ ਸਰਹੱਦੀ ਲਾਂਘੇ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਹੈ ਜਿਸ ਤੋਂ ਬਾਅਦ ਦੇਸ਼ ਦਾ ਮਾਹੌਲ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ।

ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਨੇ ਤਾਲਿਬਾਨ ਲੜਾਕਿਆਂ ਨੂੰ ਕੰਧਾਰ ਸੂਬੇ ਦੇ ਸਪਿਨ ਬੋਲਡਾਕ ਸਰਹੱਦੀ ਜ਼ਿਲ੍ਹੇ ’ਚ ਪਿੱਛੇ ਧੱਕ ਦਿੱਤਾ ਹੈ।

ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਤਾਲਿਬਾਨ ਨੇ ਪਾਕਿਸਤਾਨ ਦੇ ਕਸਬੇ ਚਮਨ ਅਤੇ ਅਫ਼ਗਾਨੀ ਸ਼ਹਿਰ ਵੇਸ਼ ਵਿਚਕਾਰਲੇ ਸਰਹੱਦੀ ਲਾਂਘੇ ਦੋਸਤੀ ਗੇਟ ਦੇ ਉਪਰ ਲੱਗੇ ਅਫ਼ਗਾਨ ਸਰਕਾਰ ਦੇ ਝੰਡੇ ਨੂੰ ਉਤਾਰ ਦਿੱਤਾ ਹੈ।

ਇਹ ਮੁਲਕ ਦਾ ਦੂਜਾ ਸਭ ਤੋਂ ਰੁਝੇਵੇਂ ਵਾਲਾ ਲਾਂਘਾ ਹੈ ਅਤੇ ਇਥੋਂ ਰੋਜ਼ਾਨਾ 900 ਟਰੱਕ ਲੰਘਦੇ ਹਨ।

Spread the love