ਅਮਰੀਕਾ ਦੀਆਂ ਮਹੱਤਵਪੂਰਨ ਸੰਸਥਾਵਾਂ ‘ਤੇ ਲਗਾਤਾਰ ਹੋ ਰਹੇ ‘ਸਾਈਬਰ’ ਹਮਲਿਆਂ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਕਈ ਤਰ੍ਹਾਂ ਦੇ ਸਖ਼ਤ ਕਦਮ ਚੁੱਕ ਰਹੇ ਨੇ।

ਅਮਰੀਕਾ ਨੇ ਅਜਿਹੇ ਹਮਲਿਆਂ ‘ਚ ਕਿਸੇ ਵਿਦੇਸ਼ੀ ਰਾਸ਼ਟਰ ਦੀ ਭੂਮਿਕਾ ਦੀ ਜਾਣਕਾਰੀ ਦੇਣ ‘ਤੇ ਇਕ ਕਰੋੜ ਡਾਲਰ (7.5 ਅਰਬ ਰੁਪਏ) ਤੱਕ ਇਨਾਮ ਦੇਣ ਦਾ ਐਲਾਨ ਕੀਤਾ ਹੈ।

‘ਰੈਨਸਮਵੇਅਰ’ ਹਮਲਿਆਂ ‘ਚ ਹੈਕਰ ਕਿਸੇ ਕੰਪਿਊਟਰ ਜਾਂ ਵੈੱਬਸਾਈਟ ਪ੍ਰਣਾਲੀ ਨੂੰ ਹੈਕ ਕਰਕੇ ਉਸ ਨੂੰ ਠੀਕ ਕਰਨ ਦੇ ਬਦਲੇ ਵੱਡੀ ਰਕਮ ਮੰਗਦੇ ਹਨ ।

ਵਾਈਟ ਹਾਊਸ ਨੇ ‘ਰੈਨਸਮਵੇਅਰ’ ਹਮਲਿਆਂ ਤੋਂ ਬਚਾਅ ਲਈ ਇਕ ਕਾਰਜ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ ਉਕਤ ਐਲਾਨ ਕੀਤਾ ਗਿਆ ਹੈ, ਜਦੋਂਕਿ ਰਾਸ਼ਟਰਪਤੀ ਜੋ ਬਾਈਡਨ ਕੁਝ ਦਿਨ ਪਹਿਲਾਂ ਹੀ ਸਾਈਬਰ ਹਮਲਿਆਂ ਨੂੰ ਲੈ ਕੇ ਰੂਸ ਨੂੰ ਚਿਤਾਵਨੀ ਦੇ ਚੁੱਕੇ ਹਨ ।

Spread the love