ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਦਾ ਅਸਰ ਹੁਣ ਜ਼ਮੀਨੀ ਪੱਧਰ ‘ਤੇ ਵੀ ਦਿਖਣ ਲੱਗ ਪਿਆ ਹੈ। ਵਰਕਰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ ਹਨ ਅਤੇ ਆਪੋ ਆਪਣੇ ਪਸੰਦੀਦਾ ਆਗੂਆਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ।

ਬੀਤੇ ਦਿਨ ਦੁਗਰੀ ਇਲਾਕੇ ਵਿੱਚ ਲਾਏ ਗਏ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਪਾੜ ਦਿੱਤੇ ਗਏ ਨੇ ਪੋਸਟਰ ਲਾਉਣ ਵਾਲੇ ਜਸਰਾਜ ਗਰੇਵਾਲ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਅਤੇ ਉਹ ਇਸ ਸੰਬੰਧੀ ਪੁਲਸ ਨੂੰ ਸ਼ਿਕਾਇਤ ਕਰਨਗੇ ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਪੋਸਟਰ ਪਾੜੇ ਨੇ ਉਨ੍ਹਾਂ ਨੂੰ ਜਾਣਦੇ ਨੇ ਪਰ ਉਨ੍ਹਾਂ ਦਾ ਨਾਂ ਨਹੀਂ ਲੈਣਾ ਚਾਹੁੰਦੇ।

ਉਨ੍ਹਾਂ ਕਿਹਾ ਕਿ ਉਹ ਜਿੰਨੇ ਮਰਜ਼ੀ ਪੋਸਟਰ ਪਾੜ ਲੈਣ ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਪੋਸਟਰ ਲਾਉਂਦੇ ਰਹਿਣਗੇ। ਕਿਉਂਕਿ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਦੇ ਨੌਜਵਾਨਾਂ ਦਾ ਸਾਥ ਦੇ ਸਕਦੇ ਹਨ ਇਸ ਕਰਕੇ ਉਨ੍ਹਾਂ ਨੂੰ ਸਮਰਥਨ ਕਰ ਰਹੇ ਹਨ।

ਸਿੱਧੂ ਸਮਰਥਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਲੁਧਿਆਣਾ ਦੇ ਮੁੱਖ ਚੌਂਕ ‘ਚ ਲੱਗੇ ਬੋਰਡ ਨੂੰ ਬਲੇਡ ਜਾਂ ਕਿਸੇ ਤਿੱਖੀ ਵਸਤੂ ਨਾਲ ਵਿਚਕਾਰੋਂ ਕੱਟ ਦਿੱਤਾ ਗਿਆ ਜਦਕਿ ਦੁਗਰੀ ‘ਚ ਹੋਰ ਸੱਤ ਥਾਵਾਂ ‘ਤੇ ਲੱਗੇ ਬੋਰਡ ਕੁਝ ਅਣਪਛਾਤੇ ਲੋਕ ਚੁੱਕ ਕੇ ਹੀ ਲੈ ਗਏ। ਸਿੱਧੂ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਕੰਮ ਕਾਂਗਰਸੀ ਵਰਕਰਾਂ ਦਾ ਹੋ ਸਕਦਾ ਹੈ ਪਰ ਇਸ ਦੀ ਪੁਸ਼ਟੀ ਕੋਈ ਨਹੀਂ ਕਰ ਰਿਹਾ।

ਦੱਸ ਦੇਈਏ ਕਿ ਵੀਰਵਾਰ ਨੂੰ ਜਿਵੇਂ ਹੀ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੀਆਂ ਖ਼ਬਰਾਂ ਫੈਲੀਆਂ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ। ਸਿੱਧੂ ਦੇ ਸਮਰਥਨ ‘ਚ ਸਮਰਥਕਾਂ ਨੇ ਦੁਗਰੀ ਵਿੱਚ 8 ਬੋਰਡ ਲਗਵਾ ਦਿੱਤੇ।

ਜਿਨ੍ਹਾਂ ਵਿੱਚ ਲਿਖਿਆ ਸੀ , ‘ਬੱਬਰ ਸ਼ੇਰਇੱਕ ਹੀ ਹੁੰਦਾ ਹੈ’ ਸਾਰੇ ਪੰਜਾਬ ਦੀ ਹੁੰਕਾਰ ਸਿੱਧੂ ਇਸ ਵਾਰ।’ ਇਨ੍ਹਾਂ ਪੋਸਟਰਾਂ ਨੂੰ ਲੈ ਕੇ ਸ਼ਹਿਰ ‘ਚ ਕਾਫੀ ਚਰਚਾ ਵੀ ਰਹੀ ਸੀ। ਹੁਣ ਪੋਸਟਰ ਪਾੜੇ ਜਾਣ ਨਾਲ ਵੀ ਲੋਕ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ।

Spread the love