ਅੱਜ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਪਰ ਜੇਕਰ ਗੱਲ ਕਰਲੀਏ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਦੀ ਤਾਂ ਉਨ੍ਹਾਂ ਵਿੱਚ ਕਮੀ ਆਈ ਹੈ। ਇਸ ਸਮੇਂ, ਤੇਲ ਦੀ ਕੀਮਤ ਪੂਰੇ ਦੇਸ਼ ਵਿੱਚ ਇੱਕ ਰਿਕਾਰਡ ਪੱਧਰ ‘ਤੇ ਬਣੀ ਹੋਈ ਹੈ। ਅੱਜ ਦਿੱਲੀ ਵਿੱਚ ਪੈਟਰੋਲ 101.54 ਰੁਪਏ ਅਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
4 ਮਈ ਤੋਂ ਪੈਟਰੋਲ ਦੀ ਕੀਮਤ 40 ਵਾਰ ਵਧੀ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 37 ਵਾਰ ਵਧੀ ਹੈ ਅਤੇ ਇੱਕ ਵਾਰ ਘਟੀ ਹੈ। ਇਸ ਸਮੇਂ ਦੌਰਾਨ, ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ11.14 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 9.14 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਕੋਲਕਾਤਾ – ਪੈਟਰੋਲ – 101.74 ਰੁਪਏ ਅਤੇ ਡੀਜ਼ਲ 93.02 ਰੁਪਏ
ਚੇਨਈ -ਪੈਟਰੋਲ 102.23 ਰੁਪਏ ਅਤੇ ਡੀਜ਼ਲ 94.39 ਰੁਪਏ
ਬੰਗਲੁਰੂ – ਪੈਟਰੋਲ 104.94 ਰੁਪਏ ਅਤੇ ਡੀਜ਼ਲ 95.26 ਰੁਪਏ
ਚੰਡੀਗੜ੍ਹ – ਪੈਟਰੋਲ 97.64 ਰੁਪਏ ਅਤੇ ਡੀਜ਼ਲ 89.50 ਰੁਪਏ
ਲਖਨਾਉ – ਪੈਟਰੋਲ 98.63 ਰੁਪਏ ਅਤੇ ਡੀਜ਼ਲ 90.26 ਰੁਪਏ
ਪਟਨਾ – ਪੈਟਰੋਲ 103.91 ਰੁਪਏ ਅਤੇ ਡੀਜ਼ਲ 95.51 ਰੁਪਏ
ਜੈਪੁਰ – ਪੈਟਰੋਲ 108.40 ਰੁਪਏ ਅਤੇ ਡੀਜ਼ਲ 99.02 ਰੁਪਏ
ਨੋਇਡਾ – ਪੈਟਰੋਲ 98.73 ਰੁਪਏ ਅਤੇ ਡੀਜ਼ਲ 90.34 ਰੁਪਏ
ਗੁਰੂਗਰਾਮ – ਪੈਟਰੋਲ 99.17 ਰੁਪਏ ਅਤੇ ਡੀਜ਼ਲ 99.02 ਰੁਪਏ
ਹੈਦਰਾਬਾਦ – ਪੈਟਰੋਲ 105.52 ਰੁਪਏ ਅਤੇ ਡੀਜ਼ਲ 97.96 ਰੁਪਏ
ਸ਼੍ਰੀਗੰਗਾਨਗਰ – ਪੈਟਰੋਲ 112.90 ਰੁਪਏ ਅਤੇ ਡੀਜ਼ਲ 103.15 ਰੁਪਏ
ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕਰਕੇ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਤਾਮਿਲਨਾਡੂ, ਕੇਰਲ, ਬਿਹਾਰ ਅਤੇ ਪੰਜਾਬ ਸਮੇਤ 15 ਰਾਜਾਂ ‘ਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈਆਂ ਹਨ।