6ਵੇਂ ਤਨਖਾਹ ਕਮਿਸ਼ਨ ਤਹਿਤ ਐਨਪੀਏ ਕੱਟੇ ਜਾਣ ਤੋਂ ਨਰਾਜ਼ ਡਾਕਟਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ।

ਪਿਛਲੇ ਦਿਨੀਂ ਡਾਕਟਰਾਂ ਨੇ ਓਪੀਡੀ ਸੇਵਾ ਮੁਕੰਮਲ ਬੰਦ ਰੱਖੀ। ਜਿਸ ਕਾਰਨ ਮਰੀਜ਼ ਕਾਫ਼ੀ ਖੱਜਲ ਖੁਆਰ ਹੋਏ। ਅਜਿਹੇ ‘ਚ ਡਾਕਟਰਾਂ ਨੇ 15 ਜੁਲਾਈ ਤੋਂ ਆਪਣੀ ਨਿੱਜੀ ਓਪੀਡੀ ਖੋਲ੍ਹਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮਰੀਜ਼ਾਂ ਨੂੰ ਪਰੇਸ਼ਾਨੀ ਨਾ ਹੋਵੇ। ਸਰਕਾਰ ਖ਼ਿਲਾਫ਼ ਰੋਸ ਵਿਅਕਤ ਕਰਦਿਆਂ ਸਰਕਾਰੀ ਡਾਕਟਰਾਂ ਨੇ ਸਰਕਾਰੀ ਹਸਪਤਾਲਾਂ ਦੇ ਏਸੀ ਕਰਮਰਿਆਂ ਨੂੰ ਛੱਡ ਕੇ ਹੁਣ ਹਸਪਤਾਲਾਂ ਦੇ ਬਾਹਰ ਟੈਂਟ ਲਗਾ ਕੇ ਮਰੀਜ਼ਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ।

ਡਾਕਟਰਾਂ ਨੇ ਕਿਹਾ ਕਿ ਅਸੀਂ ਕੋਈ ਵਾਧੂ ਬੋਝ ਸਰਕਾਰ ‘ਤੇ ਨਹੀਂ ਪਾ ਰਹੇ ਤੇ ਨਾ ਹੀ ਸਰਕਾਰ ਤੋਂ ਕੁਝ ਮੰਗ ਰਹੇ ਹਾਂ। ਸਰਕਾਰ ਤੋਂ ਅਸੀਂ ਆਪਣਾ ਪੁਰਾਣਾ ਹੱਕ ਮੰਗ ਰਹੇ ਹਾਂ। ਡਾਕਟਰਾਂ ਨੇ ਕਿਹਾ ਕਿ ਕਰੋਨਾ ਕਾਲ ‘ਚ ਅਸੀਂ ਤਨਦੇਹੀ ਨਾਲ ਕੰਮ ਕੀਤਾ। ਅਜਿਹੇ ‘ਚ ਸਰਕਾਰ ਨੇ ਸਾਡੀ ਹੌਸਲਾ ਅਫਜ਼ਾਈ ਕਰਨ ਲਈ ਤੋਹਫ਼ਾ ਤਾਂ ਕੀ ਦੇਣਾ ਸੀ ਬਲਕਿ ਜੋ ਦਿੱਤਾ ਹੋਇਆ ਉਹ ਵੀ ਸਾਡੇ ਤੋਂ ਖੋਹ ਰਹੀ ਹੈ ।

ਨਾਲ ਹੀ ਡਾਕਟਰਾਂ ਨੇ ਕਿਹਾ ਕਿ ਜੇ ਬਦਕਿਸਮਤੀ ਨਾਲ ਕਰੋਨਾ ਦੀ ਤੀਜੀ ਲਹਿਰ ਆ ਗਈ ਤਾਂ ਹੁਣ ਡਾਕਟਰ ਉਸ ਲਗਨ ਕੰੰਮ ਨਹੀਂ ਕਰ ਪਾਉਣਗੇ, ਜਿਵੇਂ ਪਹਿਲਾਂ ਕੀਤਾ ਕਿਉਂਕਿ ਸਰਕਾਰ ਨੇ ਉਨ੍ਹਾਂ ਦੇ ਮਨ ਨੂੰ ਠੇਸ ਪਹੁੰਚਾਈ ਹੈ ।

Spread the love