ਘੱਟ ਕੀਮਤ ਵਾਲੀ ਘਰੇਲੂ ਹਵਾਈ ਕੰਪਨੀ ਸਪਾਈਸਜੈੱਟ (SpiceJet) 8 ਨਵੀਆਂ ਉਡਾਣਾਂ ਅੱਜ ਤੋਂ ਸ਼ੁਰੂ ਕਰ ਰਹੀ ਹੈ। ਸਪਾਈਸਜੈੱਟ ਮੱਧ ਪ੍ਰਦੇਸ਼ ਨੂੰ ਮਹਾਰਾਸ਼ਟਰ ਤੇ ਗੁਜਰਾਤ ਨਾਲ ਜੋੜਣ ਵਾਲੀਆਂ ਅੱਠ ਨਵੀਆਂ ਉਡਾਣਾਂ ਅੱਜ ਤੋਂ ਸ਼ੁਰੂ ਕਰ ਰਹੀ ਹੈ। ਇਹ ਜਾਣਕਾਰੀ Civil Aviation Minister Jyotiraditya Scindia ਨੇ ਦਿੱਤੀ ਹੈ।

https://twitter.com/JM_Scindia/status/1414115799950716930

ਸਿੰਧੀਆ ਨੇ ਟਵੀਟ ਕਰ ਕੇ ਕਿਹਾ, ‘ਮੱਧ ਪ੍ਰਦੇਸ਼ ਲਈ ਚੰਗੀ ਖ਼ਬਰ ਹੈ। ਸ਼ੁੱਕਰਵਾਰ 16 ਜੁਲਾਈ ਤੋਂ Spicejet ਦੇ ਰਾਹੀਂ ਅੱਠ ਨਵੀਆਂ ਉਡਾਣਾਂ ; ਗਵਾਲੀਅਰ-ਮੁੰਬਈ-ਗਵਾਲੀਅਰ, ਗਵਾਲੀਅਰ-ਪੁਣੇ-ਗਵਾਲੀਅਰ, ਜਬਲਪੁਰ-ਸੂਰਤ-ਜਬਲਪੁਰ, ਅਹਿਮਦਾਬਾਦ-ਗਵਾਲੀਅਰ-ਅਹਿਮਦਾਬਾਦ ਸ਼ੁਰੂ ਕਰ ਰਹੇ ਹਾਂ ।’

ਉਨ੍ਹਾਂ ਕਿਹਾ ਕਿ ਨਾਗਰਿਕ ਉਡਾਣ ਮੰਤਰਾਲੇ ਤੇ ਉਡਾਣ ਉਦਯੋਗ ‘ਉਡਾਣ ਯੋਜਾਨਾ’ ਨੂੰ ਹੋਰ ਅੱਗੇ ਲੈ ਜਾਣ ਲਈ ਵਚਨਬੱਧ ਹਨ।

ਦੱਸਣਯੋਗ ਹੈ ਕਿ ਉਡਾਣ ਯੋਜਾਨਾ ਦੇ ਤਹਿਤ ਚੁਣੀਆਂ ਗਈਆਂ ਜਹਾਜ਼ ਕੰਪਨੀਆਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੇ ਨਾਲ ਹਵਾਈ ਅੱਡਾ ਸੰਚਾਲਕਾਂ ਵੱਲੋਂ ਵਿੱਤੀ ਮਦਦ ਦਿੱਤੀ ਜਾਂਦੀ ਹੈ ਤਾਂ ਕਿ ਉਹ ਅਜਿਹੇ ਹਵਾਈ ਅੱਡਿਆਂ ਤੋਂ ਉਡਾਣ ਭਰ ਸਕਣ ਜਿੱਥੇ ਯਾਤਰੀਆਂ ਦੀ ਗਿਣਤੀ ਘੱਟ ਹੋਵੇ ਤੇ ਉਹ ਹਵਾਈ ਕਰਾਏ ਨੂੰ ਅਰਾਮ ਨਾਲ ਭਰ ਸਕਣ।

Spread the love