2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਬਸਪਾ (BSP -Bahujan Samaj Party) ਤੋਂ ਬਾਅਦ ਹੁਣ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ(DPI -Democratic Party Of India ) ਨਾਲ ਹੀ ਗੱਠਜੋੜ ਕਰ ਲਿਆ ਹੈ।

ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਜਨਰਲ ਸਕੱਤਰ ਡਾ. ਨਛੱਤਰ ਪਾਲ ਦੀ ਮੌਜੂਦਗੀ ‘ਚ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (DPI) ਦੇ ਪ੍ਰਧਾਨ ਪਰਸ਼ੋਤਮ ਲਾਲ ਚੱਢਾ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਅਕਾਲੀ -ਬਸਪਾ ਗਠਜੋੜ ਨੂੰ ਸਮਰਥਨ ਦਾ ਦੇਣ ਦਾ ਐਲਾਨ ਕੀਤਾ ਹੈ।

ਇਸ ਦੌਰਾਨ DPI ਦੇ ਪ੍ਰਧਾਨ ਪਰਸ਼ੋਤਮ ਲਾਲ ਚੱਢਾ ਨੇ ਕਿਹਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਅਕਾਲੀ-ਬਸਪਾ ਦਾ ਖੁੱਲ੍ਹ ਕੇ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਦੇ ਅਗਲੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਣਨਗੇ।

ਪਰਸ਼ੋਤਮ ਚੱਢਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਗਰੀਬਾਂ, ਦਲਿਤਾਂ ਅਤੇ ਹਰੇਕ ਵਰਗ ਦਾ ਖਿਆਲ ਰੱਖਿਆ ਹੈ।ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਿਤ ਅਤੇ ਹਿੰਦੂ ਡਿਪਟੀ ਸੀ.ਐੱਮ ਬਣਾਉਣ ਦਾ ਐਲਾਨ ਦੂਰਅੰਦੇਸ਼ੀ ਵਾਲਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਸਲ ਵਿੱਚ ਲੋਕਾਂ ਦੇ ਨੇਤਾ ਹਨ। ਅਸੀਂ ਬਿਨ੍ਹਾਂ ਕਿਸੇ ਮੰਗ, ਬਿਨਾਂ ਕਿਸੇ ਸ਼ਰਤ ਦੇ ਅਕਾਲੀ ਦਲ-ਬਸਪਾ ਦਾ ਸਮਰਥਨ ਕਰਾਂਗੇ।

ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਸਾਰੇ ਵਰਗਾਂ, ਸਾਰੇ ਧਰਮਾਂ ਨੂੰ ਇਕੱਠਾ ਕਰਨਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਸਾਰੇ ਲੋਕਾਂ ਪ੍ਰਤੀ ਸੁਹਿਰਦ ਸੋਚ ਕਾਰਨ ਹੀ 5 ਵਾਰ ਮੁੱਖ ਮੰਤਰੀ ਬਣੇ ਹਨ।

Spread the love