ਟੀਵੀ ਸੀਰੀਅਲ ਬਾਲਿਕਾ ਵਧੂ ਅਤੇ ਬਾਲੀਵੁੱਡ ਫਿਲਮ ‘ਬਧਾਈ ਹੋ’ ਵਿੱਚ ਆਪਣੀ ਅਦਾਕਾਰੀ ਕਰਕੇ ਚਰਚਾ ਵਿੱਚ ਰਹੀ ਸੁਰੇਖਾ ਸੀਕਰੀ (Surekha Sikri) ਇਸ ਫ਼ਾਨੀਸੰਸਾਰ ਨੂੰ ਅਲਵਿਦਾ ਕਹਿ ਗਈ।
ਮਸ਼ਹੂਰ ਟੀਵੀ ਸ਼ੋਅ ‘ਬਾਲਿਕਾ ਵਧੂ’ ਦੀ ‘ਦਾਦੀ ਸਾ’ ਦੀ ਪ੍ਰਸਿੱਧ ਸੁਰੇਖਾ ਸੀਕਰੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਮੈਨੇਜਰ ਨੇ ਦਿੱਤੀ ਹੈ। ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ(Heart Attack ) ਨਾਲ ਹੋਇਆ ਹੈ। ਸੁਰੇਖਾ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। 2020 ‘ਚ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਵੀ ਹੋਇਆ ਸੀ ।
ਤੁਹਾਨੂੰ ਦੱਸ ਦਈਏ ਕਿ ਸੁਰੇਖਾ ਸੀਕਰੀ ਨੇ ਤਿੰਨ ਰਾਸ਼ਟਰੀ ਪੁਰਸਕਾਰ ਅਤੇ ਫਿਲਮਫੇਅਰ ਐਵਾਰਡ ਜਿੱਤੇ ਹਨ। ਸੁਰੇਖਾ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ 1989 ਵਿੱਚ ਮਿਲਿਆ ਹੈ। ਸੁਰੇਖਾ ਸੀਕਰੀ ਦੇ ਪਿਤਾ ਏਅਰ ਫੋਰਸ ‘ਚ ਸਨ ਅਤੇ ਉਸ ਦੀ ਮਾਂ ਇਕ ਅਧਿਆਪਕਾ ਸੀ। ਉਸ ਦਾ ਵਿਆਹ ਹੇਮੰਤ ਰੇਜ ਨਾਲ ਹੋਇਆ ਸੀ ਜਿਸ ਨਾਲ ਉਸਦਾ ਇੱਕ ਬੇਟਾ ਰਾਹੁਲ ਸੀਕਰੀ ਹੈ। ਰਾਹੁਲ ਸੀਕਰੀ ਮੁੰਬਈ ਸਥਿਤ ਹੈ ਅਤੇ ਇੱਕ ਕਲਾਕਾਰ ਹੈ।
ਬਾਲਿਕਾ ਵਧੂ ਵਿੱਚ ਸੁਰੇਖਾ ਸੀਕਰੀ ਨੇ ਇੱਕ ਸਖ਼ਤ ਦਾਦੀ ਸੱਸ ਦਾ ਕਿਰਦਾਰ ਨਿਭਾਇਆ ਸੀ, ਜੋ ਕਾਫੀ ਹਰਮਨ-ਪਿਆਰਾ ਰਿਹਾ। ਸੁਰੇਖਾ ਸੀਕਰੀ ਦਾ ਜਨਮ 19 ਅਪ੍ਰੈਲ 1945 ਨੂੰ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਨੇ ਛੋਟੇ ਪਰਦੇ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 1978 ‘ਚ ਪਲਾਟੀਕਲ ਡਰਾਮਾ ਫਿਲਮ ਕਿੱਸਾ ਕੁਰਸੀ ਦਾ ਤੋਂ ਉਨ੍ਹਾਂ ਨੇ ਐਕਟਿੰਗ ਦੀ ਦੁਨੀਆ ‘ਚ ਕਦਮ ਰੱਖਿਆ ਸੀ ।