ਭਾਰਤੀ ਕਿਸਾਨ ਯੂਨੀਅਨ ਦੇ ਬਹੁਚਰਚਿਤ ਆਗੂ ਰਾਕੇਸ਼ ਟਿਕੈਤ ਦਾ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਆਇਆ ਹੈ।

ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅੰਦੋਲਨ ਕਿੰਨਾ ਸਮਾਂ ਚੱਲਦਾ ਰਹੇਗਾ ਇਸ ਤਾਂ ਸਰਕਾਰ ਦੱਸੇਗੀ ਪਰ ਕਿਸਾਨ ਵਾਪਸ ਨਹੀਂ ਆਵੇਗਾ, ਕਿਸਾਨ ਉੱਥੇ ਹੀ ਧਰਨਿਆਂ ਵਾਲੀ ਥਾਂ ਉੱਤੇ ਰਹੇਗਾ। ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਅਸੀਂ 5 ਸਤੰਬਰ ਨੂੰ ਵੱਡੀ ਪੰਚਾਇਤ ਸੱਦੀ ਹੈ। ਅੱਗੇ ਜੋ ਵੀ ਫੈਸਲਾ ਲਿਆ ਜਾਂਦਾ ਹੈ, ਅਸੀਂ ਲਵਾਂਗੇ।ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ।ਸਰਕਾਰ ਕੋਲ ਵੀ ਦੋ ਮਹੀਨਿਆਂ ਦਾ ਸਮਾਂ ਹੈ। ਸਰਕਾਰ ਨੂੰ ਵੀ ਆਪਣਾ ਫੈਸਲਾ ਲੈਣਾ ਚਾਹੀਦਾ ਹੈ, ਕਿਸਾਨ ਵੀ ਲੈਣਗੇ। ਅਜਿਹਾ ਲੱਗਦਾ ਹੈ ਕਿ ਦੇਸ਼ ਵਿੱਚ ਜੰਗ ਹੋਵੇਗੀ।

ਰਾਮਪੁਰ ਪੁੱਜੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਕਿਸਾਨਾਂ ਦਾ ਹਾਲ-ਚਾਲ ਜਾਣਨ ਲਈ ਆਏ ਹਨ। ਇਸ ਮੌਕੇ ਉਨਹਾਂ ਨੇ ਇਹ ਵੱਡਾ ਬਿਆਨ ਦਿੱਤਾ।ਰਾਕੇਸ਼ ਟਿਕੈਤ ਨੇ ਅੱਗੇ ਕਿਹਾ ਕਿ ਸਰਕਾਰ ਜੋ ਕਾਨੂੰਨ ਲੈ ਕੇ ਆਈ ਹੈ, ਉਨ੍ਹਾਂ ਨਾਲ ਹੋਰ ਨੁਕਸਾਨ ਹੋਏਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤਿੰਨੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਅਤੇ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਅੰਦੋਲਨ ਜਾਰੀ ਰਹੇਗਾ ,ਕਿਸਾਨ ਗਰਮ ਹਨ।

ਕਿਸਾਨਾਂ ਦੇ ਧਰਨੇ ‘ਤੇ ਬੋਲਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਹਾਂ, ਇਸ ਲਈ ਸਰਕਾਰ ਨਹੀਂ ਸੁਣ ਰਹੀ। ਜੇ ਤੁਸੀਂ ਇਨਕਲਾਬੀ ਢੰਗ ਨਾਲ ਵਿਰੋਧ ਕਰਾਂਗੇ, ਤਾਂ ਸੁਣ ਲਵੇਗੀ।

ਅਸੀਂ ਉਹ ਨਹੀਂ ਕਰ ਸਕਦੇ। ਅਸੀਂ ਸ਼ਾਂਤੀ ਦੇ ਪੁਜਾਰੀ ਹਾਂ। ਟਿਕੈਤ ਸਾਹਿਬ ਹਮੇਸ਼ਾਂ ਧਰਨਿਆਂ ਤੇ ਸ਼ਾਂਤੀ ਵਿਚ ਵਿਸ਼ਵਾਸ ਰੱਖਦੇ ਰਹੇ ਹਨ।ਕਿਸਾਨਾਂ ਵੱਲੋਂ ਸੰਸਦ ਦਾ ਘਿਰਾਓ ਕਰਨ ਬਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਸੰਸਦ ਭਵਨ ਦਾ ਰਸਤਾ ਜਾਣਦੇ ਹਨ।

ਹੁਣ 22 ਜੁਲਾਈ ਤੋਂ, 200 ਕਿਸਾਨ ਉਥੇ ਜਾਣਗੇ। ਜਦੋਂ ਤੱਕ ਸੰਸਦ ਦਾ ਸੈਸ਼ਨ ਚੱਲੇਗਾ, ਹਰ ਰੋਜ਼ 200 ਕਿਸਾਨ ਜਾਣਗੇ। ਹੁਣ ਜਦੋਂ ਵੀ ਕਿਸਾਨ ਜਾਵੇਗਾ, ਉਹ ਲਾਲ ਕਿਲ੍ਹੇ ਨਹੀਂ, ਸੰਸਦ ਭਵਨ ਜਾਵੇਗਾ।

Spread the love