ਪੰਜਾਬ ਕਾਂਗਰਸ ਵਿੱਚ ਕਲੇਸ਼ ਸੁਲਝਣ ਦੀ ਬਜਾਏ ਹੋਰ ਉਲਝਦਾ ਨਜ਼ਰ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਣ ਤੋਂ ਪਹਿਲਾਂ ਹੀ ਪਾਰਟੀ ਵਿੱਚ ਫਿਰ ਤੋਂ ਗੁੱਟਬਾਜ਼ੀ ਸ਼ੁਰੂ ਹੋ ਗਈ ਹੈ ਅਤੇ ਇਹ ਉਦੋਂ ਤੋਂ ਜਾਰੀ ਹੈ ਜਦੋਂ ਦਾ ਹਰੀਸ਼ ਰਾਵਤ ਵੱਲੋਂ ਇਸ ਗੱਲ ‘ਤੇ ਮੋਹਰ ਲਗਾਈ ਗਈ ਹੈ ਕਿ ਸਿੱਧੂ ਪੰਜਾਬ ਕਾਂਗਰਸ ਸੂਬਾ ਪ੍ਰਧਾਨ ਬਣਨਗੇ ਉੱਥੇ ਹੀ ਕੈਪਟਨ ਸੀਐਮ ਬਣੇ ਰਹਿਣਗੇ।

ਇਸ ਵਿਚਾਲੇ ਖ਼ਬਰ ਆ ਰਹੀ ਕਿ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਦਿੱਲੀ ਵੱਲੋਂ ਫਿਰ ਤੋਂ ਤਲਬ ਕਰ ਲਿਆ ਗਿਆ ਹੈ। ਨਵਜੋਤ ਸਿੰਘ ਸਿੱਧੂ ਸੋਨੀਆਂ ਗਾਂਧੀ ਨੂੰ ਮਿਲਣ ਲਈ ਦਿੱਲੀ ਰਵਾਨਾ ਹੋ ਚੁੱਕੇ ਹਨ। ਨਵਜੋਤ ਸਿੰਘ ਸਿੱਧੂ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣਗੇ।

ਪਾਰਟੀ ਦੇ ਜਨਰਲ ਸੱਕਤਰ ਪੰਜਾਬ ਇੰਚਾਰਜ ਹਰੀਸ਼ ਰਾਵਤ ਵੀ ਸਿੱਧੂ ਨਾਲ ਸੋਨੀਆਂ ਗਾਂਧੀ ਨੂੰ ਮਿਲਣਗੇ। ਕੈਪਟਨ ਅਤੇ ਸਿੱਧੂ ਨੂੰ ਇਕੱਲੇ ਇਕੱਲੇ ਸੱਦਣ ਤੋਂ ਬਾਅਦ ਹੁਣ ਸੋਨੀਆਂ ਗਾਂਧੀ ਨੇ ਸਿੱਧੂ ਨੂੰ ਫਿਰ ਦਿੱਲੀ ਬੁਲਾਇਆ ਹੈ।

Spread the love