ਕਾਂਗਰਸ ਦਾ ਕਲੇਸ਼ ਸੁਲਝਣ ਦੀ ਬਜਾਏ ਉਲਝਦਾ ਜਾ ਰਿਹਾ।

ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀਆਂ ਖ਼ਬਰਾਂ ਵਿਚਾਲੇ ਕੈਪਟਨ ਨਰਾਜ਼ ਹੋ ਗਏ ਹਨ। ਇਸੇ ਕਰਕੇ ਕੈਪਟਨ ਨੇ ਸ਼ੁੱਕਰਵਾਰ ਨੂੰ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਅਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਹਾਈਕਮਾਂਡ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਸਦਾ ਵੱਡਾ ਨੁਕਸਾਨ ਹੋ ਸਕਦਾ ਹੈ। ਕੈਪਟਨ ਦਾ ਸੰਕੇਤ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੈ।

ਪਰ ਹਾਈਕਮਾਂਡ ਚਾਹੁੰਦੀ ਹੈ ਕਿ ਕੈਪਟਨ ਦੀ ਸਹਿਮਤੀ ਦੇ ਨਾਲ ਹੀ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਵੇ। ਪਰ ਸਿੱਧੂ ਦੀ ਚਿੱਠੀ ਤੋਂ ਹਾਈਕਮਾਂਡ ਨੇ ਕੈਪਟਨ ਨਾਲ ਗੱਲਬਾਤ ਕਰਨ ਲਈ ਫੌਰੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮੁੱਖ ਮੰਤਰੀ ਨੂੰ ਮਨਾਉਣ ਲਈ ਚੰਡੀਗਡ਼੍ਹ ਭੇਜਿਆ। ਅੱਜ ਸਿਸਵਾਂ ਫਾਰਮ ਹਾਊਸ ‘ਤੇ ਦੋਵਾਂ ਵਿਚਾਲੇ ਮੁਲਾਕਾਤ ਹੋਵੇਗੀ।

Spread the love