ਅੱਜ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨਨ ਵਾਲਾ ਨਵਦੀਪ ਕੁੱਟਿਆ ।

ਪੁਲਿਸ ਡੰਡੇ ਮਾਰਦੀ ਹੋਈ ਉਸਨੂੰ ਥਾਣੇ ਲੈ ਗਈ ਦਰਅਸਲ ਅੱਜ ਚੰਡੀਗੜ੍ਹ ਦੇ ਸੈਕਟਰ 48 ‘ਚ ਕਿਸਾਨ ਭਾਜਪਾ ਆਗੂ ਸੰਜੇ ਟੰਡਨ ਦਾ ਵਿਰੋਧ ਕਰਨ ਲਈ ਪਹੁੰਚੇ ਸੀ ਪਰ ਇਸ ਵਿਰੋਧ ਦੌਰਾਨ ਸੰਜੇ ਟੰਡਨ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ।

ਜਿਸਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਬਲ ਦਾ ਇਸਤੇਮਾਲ ਕੀਤਾ ਤੇ ਇਸ ਦੌਰਾਨ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਸੈਕਟਰ 31 ਦੇ ਥਾਣੇ ‘ਚ ਲੈ ਗਈ। ਇਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਸੈਕਟਰ 31 ਦੇ ਥਾਣੇ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਲਈ ਲਾਠੀਚਾਰਜ ਕੀਤਾ ਤੇ ਇਸ ਲਾਠੀਚਾਰਜ ਦੌਰਾਨ ਨਵਦੀਪ ਦੇ ਵੀ ਡਾਗਾਂ ਤੇ ਥੱਪੜ ਮਾਰਦੇ ਹੋਏ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਕੇ ਲੈ ਗਈ ।

ਇਸ ਦੌਰਾਨ ਹੋ ਵੀ ਕਈ ਨੌਜਵਾਨਾਂ ‘ਤੇ ਲਾਠੀਚਾਰਜ ਹੋਇਆ। ਸੈਕਟਰ 31 ਦੇ ਬਾਹਰ ਇਕੱਤਰ ਹੋਏ ਕਿਸਾਨ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਸੀ।

Spread the love