ਕਾਂਗਰਸ ‘ਚ ਚੱਲ ਰਹੇ ਕਾਟੋ ਕਲੇਸ਼ ਵਿਚਾਲੇ ਅੱਜ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ।

ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਖੁਸ਼ੀ-ਖੁਸ਼ੀ ਬਾਹਰ ਆਏ ਤਾਂ ਦੋਵਾਂ ਨੇ ਘੁੱਟਕੇ ਜੱਫੀ ਪਾਈ ਤੇ ਸਭ ਨੂੰ ਆਪਣੇ ਏਕੇ ਦੀ ਤਾਕਤ ਦਿਖਾਈ।

ਇਸ ਦੌਰਾਨ ਦੋਵਾਂ ਆਗੂਆਂ ਨੇ ਮੀਡੀਆ ਦੇ ਕੁਝ ਸਵਾਲਾਂ ਦੇ ਜਵਾਬ ਦਿੱਤੇ । ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ ਮਗਰੋਂ ਕਿਹਾ ਕਿ ਇਹ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ।

ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਮੇਰੇ ਮਾਰਗ ਦਰਸ਼ਕ ਹਨ ਤੇ ਹਮੇਸ਼ਾ ਮੇਰਾ ਮਾਰਗ ਦਰਸ਼ਨ ਕਰਦੇ ਰਹਿਣਗੇ। ਤਾਂ ਉਥੇ ਹੀ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਸਿੱਧੂ ਇੱਕਕਾਬਲ ਇਨਸਾਨ ਹਨ ਅਤੇ ਅਸੀਂ ਪਾਰਟੀ ਨਾਲ ਇਕੱਠੇ ਖੜੇ ਹਾਂ ।

Spread the love