ਅੱਜ ਕੱਲ੍ਹ ਇੰਟਰਨੈੱਟ ਦਾ ਦੌਰ ਚੱਲ ਰਿਹਾ ਹੈ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਇੰਟਰਨੈੱਟ ਵਰਤਿਆ ਜਾ ਰਿਹਾ ਹੈ। ਇੰਨ੍ਹਾ ਹੀ ਨਹੀਂ ਛੋਟੇ ਤੋਂ ਛੋਟੇ ਪਿੰਡ ਅਤੇ ਕਸਬਿਆਂ ਤੱਕ ਪਹੁੰਚ ਹੋ ਚੁੱਕੀ ਹੈ। ਸਸਤੇ ਡੇਟਾ ਪਲਾਨ ਤੇ ਮੋਬਾਈਲ ਫੋਨ ਕਾਰਨ ਹੁਣ ਹਰ ਕਿਸੇ ਦੇ ਹੱਥ ‘ਚ ਸਮਾਰਟਫੋਨ ਆ ਚੁੱਕੇ ਹਨ। ਹਰ ਛੋਟੀ ਵੱਡੀ ਸੂਚਨਾ ਆਸਾਨੀ ਨਾਲ ਕੋਈ ਵੀ ਕੁਝ ਮਿੰਟਾਂ ‘ਚ ਹਾਸਲ ਕਰ ਸਕਦਾ ਹੈ। ਲੋਕਾਂ ਲਈ UIDAI (Unique Identification Authority of India ) ਕਈ ਸੁਵਿਧਾਵਾਂ ਦੇ ਰਿਹਾ ਹੈ।

UIDAI ਨੇ ਆਧਾਰ ਕਾਰਡ ਨਾਲ ਜੁੜੀਆਂ ਹੋਈਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਨੂੰ ਤੁਸੀਂ SMS ਰਾਹੀਂ ਹਾਸਲ ਕਰ ਸਕਦੇ ਹੋ। ਇਸ ਲਈ ਨਾ ਤਾਂ ਤੁਹਾਨੂੰ ਇੰਟਰਨੈੱਟ ਦੀ UIDAI ਦੀ ਵੈੱਬਸਾਈਟ ਖੋਲ੍ਹਣ ਦੀ ਲੋੜ ਹੈ ਤੇ ਨਾ ਹੀ ਆਧਾਰ ਐਪ ਨੂੰ ਡਾਊਨਲੋਡ ਕਰਨ ਦੀ। ਇਸ ਲਈ ਸਮਾਰਟਫੋਨ ਦੀ ਵੀ ਲੋੜ ਨਹੀਂ ਹੈ। ਇਹ ਸੇਵਾਵਾਂ ਕੋਈ ਵੀ ਇੱਕ ਸਾਧਾਰਨ ਤੋਂ ਫੀਚਰਜ਼ ਫੋਨ ਤੋਂ ਵੀ ਹਾਸਲ ਕਰ ਸਕਦਾ ਹੈ, ਜਿਸ ‘ਚ ਇੰਟਰਨੈੱਟ ਦੀ ਫੈਸਿਲਿਟੀ ਨਹੀਂ ਹੁੰਦੀ ਹੈ।

ਇਸ ਸਰਵਿਸ ਨਾਲ ਯੂਜ਼ਰਜ਼ ਆਧਾਰ ਨਾਲ ਜੁੜੀਆਂ ਕਈਆਂ ਸਰਵਿਸ ਜਿਵੇਂ ਵਰਚੁਅਲ ਆਈਡੀ (VID) ਦਾ ਜੇਨੇਰੇਸ਼ਨ ਜਾਂ ਰਿਟ੍ਰੀਵਲ, ਆਪਣੇ ਆਧਾਰ ਨੂੰ ਲਾਕ ਜਾਂ ਅਨਲਾਕ ਕਰਨ, ਬਾਇਓਮੈਟ੍ਰਿਕ ਲਾਕਿੰਗ ਤੇ ਅਨਲਾਕਿੰਗ ਵਰਗੀਆਂ ਕਈ ਸੇਵਾਵਾਂ ਹਾਸਲ ਕਰ ਸਕਦੇ ਹਨ। ਆਪਣੇ ਮੋਬਾਈਲ ਨੰਬਰ ਤੋਂ ਹੈਲਪਲਾਈਨ ਨੰਬਰ 1947 ‘ਤੇ ਇੱਕ SMS ਭੇਜਣਾ ਹੈ।

SMS ਰਾਹੀਂ Lock ਕਰਨ ਦਾ Process

– ਪਹਿਲੇ SMS ‘ਚ TEXT ‘ਚ ਜਾ ਕੇ GETOTP (SPACE) ‘ਤੇ ਤੁਹਾਡੇ ਆਧਾਰ ਨੰਬਰ ਦੇ ਅੰਤਿਮ ਚਾਰ ਨੰਬਰ ਪਾਓ।

– ਦੂਜਾ SMS OTP ਮਿਲਣ ਤੋਂ ਤੁਰੰਤ ਬਾਅਦ ਭੇਜਿਆ ਜਾਣਾ ਚਾਹੀਦਾ।

ਇਸ ਨੂੰ LOCKUID ਤੁਹਾਡੇ ਆਧਾਰ ਦੇ ਅਖਰੀਲੇ 4 ਅੰਕ (SPACE) 6 ਅੰਕਾਂ ਦਾ OTP ਪਾਓ।

SMS ਰਾਹੀਂ Unlock ਕਰਨ ਦਾ Process

– SMS ‘ਚ ਜਾ ਕੇ ਲਿਖੋ GETOTP (SPACE) ਫਿਰ ਆਪਣੇ VID ਦੇ ਆਖਰੀਲੇ 6 ਅੰਕ ਪਾਓ।

– ਇੱਕ ਹੋਰ SMS ਭੇਜੋ ਉਸ ‘ਚ ਲਿਖੋ UNLOCK (SPACE) ਆਪਣੀ VID ਦੇ ਆਖਰੀ ਦੇ 6 ਅੰਕ (SPACE) 6 ਅੰਕਾਂ ਦਾ ਓਟੀਪੀ ਪਾਓ।

Spread the love