ਯੂਨੀਅਨ ਮਨਿਸਟਰ ਆਰ.ਕੇ. ਸਿੰਘ ਵੱਲੋਂ ਪਾਵਰ ਫਾਇਨਾਂਸ ਕਾਰਪੋਰੇਸ਼ਨ ਦੀ ਆਨਲਾਈਨ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇਸ਼ ਦੀਆਂ ਪਾਵਰ ਕੰਪਨੀਆਂ ‘ਚੋਂ 7ਵੇਂ ਸਥਾਨ ‘ਤੇ ਰਹੀ।

ਪਿਛਲੇ ਸਾਲ ਪੀਐੱਸਪੀਸੀਐੱਲ (PSPCL -Punjab State Power Corporation Limited) ਦੀ ਗਰੇਡਿੰਗ ਏ ਪਲੱਸ ਸੀ ਪਰ ਹੁਣ ਸਿਰਫ਼ ਏ ਗਰੇਡ ‘ਤੇ ਹੀ ਰਹਿ ਗਈ ਹੈ। ਜਦੋਂ ਕਿ ਹਰਿਆਣਾ ਨੇ ਪਿਛਲੇ ਵਰ੍ਹੇ ਨਾਲੋਂ ਚੰਗਾ ਪ੍ਰਦਰਸ਼ਨ ਕਰਦਿਆਂ 5ਵੇਂ ਅਤੇ 6ਵੇਂ ਸਥਾਨ ‘ਤੇ ਕਬਜ਼ਾ ਕਰਦਿਆਂ ਏ ਪਲੱਸ ਗਰੇਡ ਹਾਸਲ ਕਰ ਲਿਆ ਹੈ।ਇਹ ਐਲਾਨ ਸ਼ੁੱਕਰਵਾਰ ਨੂੰ ਯੂਨੀਅਨ ਮਨਿਸਟਰ ਆਰ.ਕੇ. ਸਿੰਘ ਵੱਲੋਂ ਪਾਵਰ ਫਾਇਨਾਂਸ ਕਾਰਪੋਰੇਸ਼ਨ ਦੀ ਆਨਲਾਈਨ ਮੀਟਿੰਗ ਵਿੱਚ ਕੀਤਾ ਗਿਆ।

ਆਈ.ਸੀ.ਆਰਏ. ਅਤੇ ਸੀ.ਏ.ਆਰ.ਈ. ਵੱਲੋਂ ਤਿਆਰ ਕੀਤੀ ਸੂਚੀ ਵਿੱਚ ਇਕਤਾਲੀ ਉਤਪਾਦਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਗੁਜਰਾਤ ਨੇ ਪਹਿਲੇ ਚਾਰ ਸਥਾਨਾਂ ‘ਤੇ ਕਬਜ਼ਾ ਕਰਦਿਆਂ ਏ ਪਲੱਸ ਗੇ੍ਡ ਹਾਸਲ ਕੀਤਾ ਹੈ। ਦੇਸ਼ ਭਰ ਵਿੱਚੋਂ ਉੱਤਰ ਗੁਜਰਾਤ ਵਿਜ ਕੰਪਨੀ ਲਿਮਟਿਡ ਨੇ ਪਹਿਲਾ, ਮੱਧ ਗੁਜਰਾਤ ਵਿਜ ਕੰਪਨੀ ਨੇ ਦੂਸਰਾ, ਦੱਖਣ ਗੁਜਰਾਤ ਵਿਜ ਕੰਪਨੀ ਨੇ ਤੀਸਰਾ ਪੱਛਮ ਗੁਜਰਾਤ ਵਿੱਜ ਕੰਪਨੀ ਨੇ ਚੌਥਾ ਸਥਾਨ ਹਾਸਲ ਕੀਤਾ ਹੈ।

ਦੱਖਣ ਹਰਿਆਣਾ ਬਿਜਲੀ ਵਿਤਰਣ ਨਿਗਮ ਨੇ ਪੰਜਵਾਂ ਉੱਤਰ ਹਰਿਆਣਾ ਬਿਜਲੀ ਵਿਤਰਣ ਨਿਗਮ ਨੇ ਛੇਵਾਂ ਸਥਾਨ ਹਾਸਲ ਕੀਤਾ ਜਦੋਂਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਸ ਸੂਚੀ ਵਿੱਚ ਸੱਤਵਾਂ ਸਥਾਨ ਹਾਸਲ ਕੀਤਾ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ ਪੀਐੱਸਪੀਸੀਐਲ ਨੇ ਏ ਪਲੱਸ ਗੇ੍ਡ ਹਾਸਲ ਕੀਤਾ ਸੀ ਜੋ ਕਿ ਇਸ ਵਾਰ ਨਹੀਂ ਮਿਲ ਸਕਿਆ ਹੈ।

Spread the love