ਭਾਰਤ ਵਿੱਚ ਕਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਲੋਕਾਂ ਦੇ ਮਨਾ ਵਿੱਚ ਤਮਾਮ ਤਰ੍ਹਾਂ ਦੇ ਸਵਾਲ ਉਠ ਰਹੇ ਹਨ। ਇਸ ਵਿਚਾਲੇ ਹੁਣ ਇੰਡੀਅਨ ਕਾਊਂਸਿਲ ਆਫ ਮੈਡੀਕਲ ਦੇ ਮਹਾਂਮਾਰੀ ਵਿਗਿਆਨੀ ਅਤੇ ਇਨਫੈਕਸ਼ਨ ਡੀਜ਼ੀਜ਼ ਦੇ ਮੁਖੀ ਡਾ. ਸਮਿਰਨ ਪਾਂਡਾ ਨੇ ਕਰੋਨਾ ਲਹਿਰਾ ਭਾਰਤ ‘ਚ ਅਗਸਤ ਦੇ ਅਖੀਰਲੇ ਹਫ਼ਤੇ ‘ਚ ਆਉਣ ਦਾ ਦਾਅਵਾ ਕੀਤਾ । ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਦੂਜੀ ਲਹਿਰ ਤੋ ਘੱਟ ਖਤਰਨਾਕ ਹੋਵੇਗੀ। ਡਾ. ਪਾਂਡਾ ਨੇ ਅਜਿਹੇ ਚਾਰ ਕਾਰਕ ਦੱਸੇ ਹਨ, ਜੋ ਤੀਜੀ ਲਹਿਰ ਦਾ ਕਾਰਨ ਬਣ ਸਕਦੇ ਹਨ। ਇਹਨਾਂ ਵਿਚ ਪਹਿਲਾ ਹੈ ਕਮਜ਼ੋਰ ਇਮਿਊਨਿਟੀ, ਦੂਜਾ ਹੈ ਨਵੇਂ ਵੇਰੀਐਂਟ, ਤੀਜਾ ਵਾਇਰਸ ਦੇ ਫੈਲਾਅ ਵਿਚ ਤੇਜ਼ੀ। ਉਹਨਾਂ ਕਿਹਾ ਕਿ ਸੂਬਿਆਂ ਵੱਲੋਂ ਢਿੱਲ ਦੇਣ ਵਿਚ ਜਲਦਬਾਜ਼ੀ ਕਰਨ ਨਾਲ ਵੀ ਤੀਜੀ ਲਹਿਰ ਘਾਤਕ ਹੋ ਸਕਦੀ ਹੈ।

ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਵਿਸ਼ਵ ਦੇ ਕਈ ਦੇਸ਼ਾਂ ‘ਚ ਕਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਪਿਛਲੇ ਇੱਕ ਹਫ਼ਤੇ ਤੋਂ ਕਰੋਨਾ ਦੇ 16 ਫੀਸਦੀ ਮਾਮਲੇ ਵਧੇ ਨੇ। ਇਸ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਵੱਲੋਂ ਵੀ ਕਿਹਾ ਗਿਆ ਹੈ ਕਿ ਅਗਲੇ 100 ਦਿਨ ਬੇਹੱਦ ਖਾਸ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਮਾਸਕ ਪਾ ਕੇ ਰੱਖਣ ਅਤੇ ਸੋਸ਼ਲ ਡਿਸਟੈਂਸਿਗ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ।

Spread the love