ਟੋਕੀਓ ਓਲੰਪਿਕ (Tokyo Olympics) ਵਿੱਚ ਜਾਣ ਵਾਲੇ ਖਿਡਾਰੀਆਂ ‘ਚੋਂ ਪੰਜਾਬ ਟੀਮ ਦੂਸਰੀ ਸਭ ਤੋਂ ਵੱਡੀ ਟੀਮ ਹੈ। ਪੰਜਾਬ ਦੇ 15 ਖਿਡਾਰੀ ਓਲੰਪਿਕ ‘ਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਸਭ ਤੋਂ ਵੱਧ ਹਰਿਆਣਾ ਦੇ ਖਿਡਾਰੀ ਓਲੰਪਿਕ ‘ਚ ਜਾਣਗੇ । ਜਾਪਾਨ ਦੇ ਟੋਕੀਓ ‘ਚ ਇਸ ਸਾਲ 23 ਜੁਲਾਈ ਤੋਂ 8 ਅਗਸਤ ਤਕ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ। ਪੰਜਾਬ ਦੇ 15 ਖਿਡਾਰੀ ਟੋਕੀਓ ਜਾਣਗੇ। ਗੱਲ ਹਾਕੀ ਦੀ ਕੀਤੀ ਜਾਵੇ ਤਾਂ 16 ਮੈਂਬਰੀ ਟੀਮ ‘ਚੋਂ ਇਕੱਲੇ 8 ਖਿਡਾਰੀ ਪੰਜਾਬ ਦੇ ਹਨ। ਇਨ੍ਹਾਂ ਵਿਚ ਇਕ ਮਹਿਲਾ ਖਿਡਾਰਨ ਹੈ।
ਹਾਕੀ : ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਤੇ ਗੁਰਜੀਤ ਕੌਰ
ਸ਼ੂਟਿੰਗ : ਅੰਜੁਮ ਮੌਦਗਿਲ ਤੇ ਅੰਗਦ ਵੀਰ ਸਿੰਘ
ਮੁੱਕੇਬਾਜ਼ੀ : ਸਿਮਰਨਜੀਤ ਕੌਰ
ਅਥਲੈਟਿਕਸ : ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ