ਸਮਾਜਵਾਦੀ ਪਾਰਟੀ ਦੇ ਸੀਨੀਆਰ ਆਗੂ ਆਜ਼ਮ ਖ਼ਾਨ (Azam Khan) ਦੀ ਸਿਹਤ ਵਿਗੜ ਗਈ ਹੈ।

ਤੁਹਾਨੂੰ ਦੱਸ ਦਈਏ ਆਜ਼ਮ ਖ਼ਾਨ ਦੀ ਸਿਹਤ ਸੀਤਾਪੁਰ ਜੇਲ੍ਹ ਵਿੱਚ ਵਿਗੜੀ ਹੈ। ਇੱਕੋ ਦਮ ਸਿਹਤ ਵਿਗੜਣ ਕਰਕੇ ਖ਼ਾਨ ਨੂੰ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜੇਲ੍ਹ ਵਿੱਚ ਉਸਦੀ ਜਾਂਚ ਕਰਨ ਆਏ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਛਾਤੀ ਵਿਚ ਦਰਦ ਅਤੇ ਸਾਹ ਦੀ ਸ਼ਿਕਾਇਤ ਹੈ। ਉਨ੍ਹਾਂ ਦੱਸਿਆ ਕਿ ਆਜ਼ਮ ਦੀ ਸਿਹਤ ਬਹੁਤ ਚਿੰਤਾਜਨਕ ਹੈ ਅਤੇ ਉਸ ਨੂੰ ਬਿਹਤਰ ਇਲਾਜ ਲਈ ਲਖਨਊ ਰੈਫ਼ਰ ਕਰ ਦਿੱਤਾ ਗਿਆ।

ਦੱਸਣਯੋਗ ਹੈ ਕਿ ਬੀਜੇਪੀ (BJP) ਦੀ ਸਰਕਾਰ ਆਉਣ ਤੋਂ ਬਾਅਦ ਆਜ਼ਮ ਖਾਨ ’ਤੇ 100 ਤੋਂ ਵੱਧ FIR’s ਚਲਾਈਆਂ ਗਈਆਂ ਹਨ। ਸੀਤਾਪੁਰ ਜੇਲ੍ਹ ‘ਚ ਬੰਦ ਆਜ਼ਮ ਦੀ ਪਤਨੀ ਨੂੰ ਤਾਂ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ ਹੈ ਪਰ ਬੇਟਾ ਅਬਦੁੱਲਾ ਆਜ਼ਮ ਖਾਨ ਅਜੇ ਵੀ ਜੇਲ੍ਹ ‘ਚ ਹੈ।

Spread the love