ਅਫਗਾਨਿਸਤਾਨ ’ਚ ਚੱਲ ਰਿਹਾ ਤਣਾਅ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਤਾਲਿਬਾਨ ਨੇ ਕਈ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆ ।

ਇਸ ਲ਼ੜਾਈ ਨੂੰ ਰੋਕਣ ਲਈ 15 ਦੇਸ਼ਾਂ ਦੇ ਨੁਮਾਇੰਦਿਆਂ ਨੇ ਤਾਲਿਬਾਨ ਨਾਲ ਜੰਗ ਨੂੰ ਰੋਕਣ ਦੀ ਅਪੀਲ ਕੀਤੀ।ਦੱਸਿਆ ਜਾ ਰਿਹਾ ਕਿ ਆਸਟ੍ਰੇਲੀਆ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਯੂਰਪ ਸੰਘ ਦੇ ਪ੍ਰਤੀਨਿਧੀਮੰਡਲ, ਪ੍ਰਤੀਨਿਧੀ ਸਪੇਨ, ਸਵੀਡਨ, ਯੂਨਾਈਟਡ ਕਿੰਗਡਮ ਤੇ ਅਮਰੀਕਾ ਦੁਆਰਾ ਇਹ ਸੰਯੁਕਤ ਬਿਆਨ ਜਾਰੀ ਕੀਤਾ ਗਿਆ ਹੈ।

ਅਫਗਾਨ ਸਰਕਾਰ ਤੇ ਤਾਲਿਬਾਨ ਵਿਚਕਾਰ ਦੋਹਾ ਸ਼ਾਂਤੀ ਗੱਲਬਾਤ ’ਚ ਸੀਜਫਾਇਰ ’ਤੇ ਸਹਿਮਤੀ ਨਾ ਬਣਨ ਤੋਂ ਬਾਅਦ ਇਹ ਅਪੀਲ ਕੀਤੀ ਗਈ ਹੈ।

ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਕਰੀਬ 20 ਸਾਲਾਂ ਤੋਂ ਚੱਲ ਰਿਹਾ ਅਮਰੀਕੀ ਸੈਨਿਕ ਅਭਿਆਨ 31 ਅਗਸਤ ਨੂੰ ਖ਼ਤਮ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਅਮਰੀਕਾ ‘ਰਾਸ਼ਟਰ ਨਿਰਮਾਣ’ ਲਈ ਯੁੱਧ ਤੋਂ ਪ੍ਰਭਾਵਿਤ ਦੇਸ਼ ਨਹੀਂ ਪਾਇਆ ਗਿਆ।

ਅਮਰੀਕਾ ਦੇ ਸਭ ਤੋਂ ਲੰਮੇ ਸਮੇਂ ਤੱਕ ਚੱਲੇ ਯੁੱਧ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦੇ ਆਪਣੇ ਲਏ ਫ਼ੈਸਲੇ ਦਾ ਬਚਾਅ ਕਰਦੇ ਹੋਏ ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ ਦੇ ਭਾਵੇਂ ਕਿੰਨੇ ਵੀ ਸੈਨਿਕ ਅਫਗਾਨਿਸਤਾਨ ਵਿੱਚ ਲਗਾਤਾਰ ਮੌਜੂਦ ਰਹੇ ਪਰ ਉਥੇ ਦੀਆਂ ਅਟੱਲ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾ ਸਕਦਾ।

Spread the love