ਇਰਾਕ ਦੇ ਬਗਦਾਦ ‘ਚ ਇੱਕ ਧਮਾਕਾ ਹੋਣ ਕਰਕੇ 25 ਲੋਕਾਂ ਦੀ ਮੌਤ ਹੋ ਗਈ।ਧਮਾਕਾ ਰਾਤ ਸਮੇਂ ਜਦੋਂ ਲੋਕ ਬਾਜ਼ਾਰ ‘ਚ ਖਰੀਦ ਕਰ ਰਹੇ ਸਨ।

ਬੰਬ ਧਮਾਕੇ ‘ਚ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਕਿ ਹਮਲਾਵਰਾਂ ਨੇ ਸਦਰ ਸਿਟੀ ਨੂੰ ਨਿਸ਼ਾਨਾ ਬਣਾਇਆ।

ਇਹ ਹਮਲਾ ਬਕਰੀਦ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ। ਲੋਕ ਖਰੀਦਦਾਰੀ ਕਰ ਰਹੇ ਸਨ। ਦੁਕਾਨਦਾਰਾਂ ਨੇ ਸੁਰੱਖਿਆ ਬਲਾਂ ਨੂੰ ਦੱਸਿਆ ਕਿ ਧਮਾਕੇ ਤੋਂ ਬਾਅਦ ਜੋ ਬਚ ਸਕਦਾ ਸੀ, ਉਨ੍ਹਾਂ ਨੂੰ ਬਚਾਉਣ ਵਿਚ ਉਹ ਲੱਗੇ ਰਹੇ।

ਹਾਲੇ ਤਕ ਕਿਸੇ ਨੇ ਵੀ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸ ਤੋਂ ਪਹਿਲਾਂ ਇਲਾਕੇ ਵਿਚ ਇਸਲਾਮਿਕ ਸਟੇਟ ਸਮੂਹ ਅਜਿਹੇ ਹੀ ਹਮਲੇ ਕਰ ਚੁੱਕਾ ਹੈ।

ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਧਿਮੀ ਨੇ ਫੈਡਰਲ ਪੁਲਿਸ ਕਮਾਂਡਰ ਨੂੰ ਹਟਾ ਦਿੱਤਾ ਹੈ। ਇਰਾਕੀ ਫੌਜ ਨੇ ਕਿਹਾ ਹੈ ਕਿ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਧਮਾਕੇ ‘ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Spread the love