ਯੂਕੇ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਇਨਫੈਕਸ਼ਨ ਦੀ ਲਪੇਟ ‘ਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਵਿੱਤ ਮੰਤਰੀ ਰਿਸ਼ੀ ਸੁਨਕ ਵੀ ਆ ਗਏ ਹਨ।

ਇਹ ਦੋਵੇਂ ਸਿਖਰਲੇ ਨੇਤਾ ਕੁਆਰੰਟਾਈਨ ਹੋ ਗਏ ਨੇ।ਦੋਵੇਂ ਨੇਤਾਵਾਂ ਦੇ ਕੋਰੋਨਾ ਇਨਫੈਕਟਿਡ ਮਰੀਜ਼ ਦੇ ਸੰਪਰਕ ਵਿਚ ਆਉਣ ਦਾ ਪਤਾ ਟੈਸਟ ਤੇ ਟ੍ਰੇਸਿੰਗ ਸਿਸਟਮ ਰਾਹੀਂ ਪਤਾ ਲੱਗਾ।

ਉਧਰ ਬਰਤਾਨੀਆ ਦੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਇਸ ਗੱਲ ਦੀ ਜਾਣਕਾਰੀ ਟਵਿੱਟਰ ‘ਤੇ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਹਲਕੇ ਲੱਛਣ ਹਨ।

ਦੱਸਣਯੋਗ ਹੈ ਕਿ ਬਰਤਾਨੀਆ ਦੇ ਸਿਹਤ ਮੰਤਰੀ ਸਾਜਿਦ ਜਾਵੇਦ ਵੀ ਕੋਰੋਨਾ ਇਨਫੈਕਟਿਡ ਹੋ ਨੇ। ਦੱਸ ਦਈਏ ਕਿ ਸਾਜਿਦ ਨੂੰ ਪਿਛਲੇ ਮਹੀਨੇ ਮੈਟ ਹੇਨਾਕ ਦੇ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਸਿਹਤ ਸਕੱਤਰ ਬਣਾਇਆ ਸੀ।

ਹੇਨਾਕ ਨੇ ਕੋਵਿਡ-19 ਦੀ ਰੋਕਥਾਮ ਨੂੰ ਬਣਾਏ ਗਏ ਸਰਕਾਰ ਦੇ ਨਿਯਮਾਂ ਦਾ ਉਲੰਘਣ ਕੀਤਾ ਸੀ, ਜਿਸ ਦੇ ਚੱਲਦੇ ਉਨ੍ਹਾਂ ਦੀ ਤੀਖੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Spread the love