ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੂਮਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸੁਣਵਾਈ ਸ਼ੁਰੂ ਹੋ ਗਈ।

ਇੱਕ ਵੱਖਰੇ ਮਾਮਲੇ ’ਚ ਅਦਾਲਤੀ ਹੱਤਕ ਨੂੰ ਲੈ ਕੇ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਇੱਕ ਹਫ਼ਤੇ ਬਾਅਦ ਇਹ ਸੁਣਵਾਈ ਸ਼ੁਰੁ ਹੋਈ ਹੈ।ਇੱਕ ਪਾਸੇ ਲੋਕ ਸੜਕਾਂ ‘ਤੇ ਨੇ ਕਿਉਂ ਕਿ ਲੋਕ ਉਨ੍ਹਾਂ ਦੇ ਹੱਕ ਦੀ ਗੱਲ ਕਰ ਰਹੇ ਨੇ।

ਜੂਮਾ ’ਤੇ 1999 ’ਚ ਦੇਸ਼ ਦੇ ਵਿਵਾਦਤ ਹਥਿਆਰ ਸੌਦੇ ਨਾਲ ਜੁੜੇ ਫਰਾਂਸੀਸੀ ਹਥਿਆਰ ਨਿਰਮਾਤਾ ਥੇਲਸ ਤੋਂ ਕਥਿਤ ਤੌਰ ’ਤੇ ਰਿਸ਼ਵਤ ਲੈਣ ਦਾ ਦੋਸ਼ ਹੈ।

ਸੁਣਵਾਈ ਡਿਜੀਟਲ ਢੰਗ ਨਾਲ ਹੋ ਰਹੀ ਹੈ ਪਰ ਜੂਮਾ ਦੇ ਵਕੀਲ ਕਾਰਵਾਈ ਮੁਲਤਵੀ ਕਰਨ ਦੀ ਮੰਗ ਕਰ ਸਕਦੇ ਹਨ ਤਾਂ ਜੋ ਉਹ ਸਰੀਰਕ ਤੌਰ ’ਤੇ ਅਦਾਲਤ ’ਚ ਪੇਸ਼ ਹੋ ਸਕਣ।

ਇਸ ਮਹੀਨੇ ਦੀ ਸ਼ੁਰੂਆਤ ’ਚ ਜੂਮਾ ਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਸੂਬੇ ਕਵਾਜੁਲੂ-ਨਟਾਲ ਤੇ ਗੌਟੈਂਗ ’ਚ ਵੱਡੇ ਪੱਧਰ ’ਤੇ ਬਦਅਮਨੀ ਫੈਲ ਗਈ ਸੀ ਜਿਸ ‘ਚ 72 ਲੋਕਾਂ ਦੀ ਮੌਤ ਹੋ ਗਈ ਸੀ।

ਯਾਕੂਬ ਜੂਮਾ ਦੇ ਜੇਲ ਜਾਣ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਵਿਚ ਹੁਣ ਤੱਕ 1200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਇਸ ਦੇ ਨਾਲ ਹੀ ਦੁਕਾਨਾਂ ਨੂੰ ਲੁੱਟਣ ਦੌਰਾਨ ਭਗਦੜ ਵਿੱਚ ਕੁਚਲ ਜਾਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ।

Spread the love