6 ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕਰਨ ਵਾਲੇ ਹਰਵਿੰਦਰ ਸਿੰਘ ਸਿਰਫ਼ ਇੱਕ ਹੀ ਟੀਚਾ ਲੈਕੇ ਚੱਲੇ ਹਨ ਕਿ ਦੇਸ਼ ਲਈ ਉਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਹੈ।
ਟੋਕੀਓ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਵਿੱਚ ਤੀਰਅੰਦਾਜ਼ੀ (Archery) ਵਿੱਚ ਉਹ ਹਰਿਆਣਾ ਵੱਲੋਂ ਇਕਲੌਤਾ ਦਾਅਵੇਦਾਰ ਹੈ। ਇਸਦੇ ਨਾਲ ਹੀ ਉਹ ਦੇਸ਼ ਦਾ ਪਹਿਲਾ ਤੀਰਅੰਦਾਜ਼ ਵੀ ਹੈ ਜਿਸਨੇ ਇੰਡੋਨੇਸ਼ੀਆ ਵਿਖੇ ਸਾਲ 2008 ਵਿੱਚ ਹੋਈਆਂ ਏਸ਼ੀਅਨ ਪੈਰਾ ਖੇਡਾਂ ਵਿਚ ਭਾਰਤ ਲਈ ਰਿਕਰਵ ਈਵੈਂਟ ਵਿਚ ਸੋਨ ਤਮਗਾ ਜਿੱਤਿਆ ਸੀ।
ਪੈਰਾ ਉਲੰਪਿਕਸ ਦੇ ਤੀਰਅੰਦਾਜ਼ੀ ਮੁਕਾਬਲੇ ਲਈ ਭਾਰਤ ਦੇ ਪੰਜ ਖਿਡਾਰੀ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਪਿੰਡ ਅਜੀਤਨਗਰ ਕਸਬੇ, ਗੁਹਲਾ ਜ਼ਿਲ੍ਹਾ ਕੈਥਲ ਦੇ ਵਸਨੀਕ ਹਰਵਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ।
ਇਸ ਦੇ ਲਈ ਉਹ ਸੋਨੀਪਤ ਕੈਂਪ ਵਿੱਚ ਸਖਤ ਅਭਿਆਸ ਕਰ ਰਹੇ ਹਨ।
ਕਰੋਨਾ ਦੇ ਸਮੇਂ ਵੀ ਉਨ੍ਹਾਂ ਨੇ ਘਰ ਵਿੱਚ ਤੀਰਅੰਦਾਜ਼ੀ ਦਾ ਅਭਿਆਸ ਕੀਤਾ। ਖੇਡਾਂ ਖਤਮ ਹੋਣ ਤੱਕ ਇਹ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਵੀ ਮਿਲਣਗੇ।
21 ਤੋਂ 27 ਫਰਵਰੀ ਤੱਕ ਦੁਬਈ ਵਿਚ ਹੋਏ ਵਿਸ਼ਵ ਰੈਂਕਿੰਗ ਮੁਕਾਬਲੇ ਵਿਚ ਹਰਵਿੰਦਰ ਨੇ ਟੀਮ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਉਨ੍ਹਾਂ 2019 ਵਿਚ ਨੀਦਰਲੈਂਡਜ਼ ਵਿਚ ਹੋਏ ਮੁਕਾਬਲੇ ਵਿਚ ਪੈਰਾਲੰਪਿਕ ਕੋਟਾ ਜਿੱਤਿਆ ਸੀ। ਦੱਸ ਦੇਈਏ ਕਿ ਕੰਪਾਉਂਡ ਈਵੈਂਟ ਵਿਚ 50 ਮੀਟਰ ਅਤੇ ਰਿਕਰਵ ਈਵੈਂਟ ਵਿਚ 70 ਮੀਟਰ ਉਤੇ ਨਿਸ਼ਾਨਾ ਲਗਾਉਣਾ ਹੁੰਦਾ ਹੈ।
ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ, ਜੇ ਦਿਲ ਵਿੱਚ ਕੁਝ ਸੁਪਨੇ ਸਾਕਾਰ ਕਰਨ ਦੀ ਇੱਛਾ ਹੋਵੇ ਤਾਂ ਕੋਈ ਵੀ ਰੁਕਾਵਟ ਤੁਹਾਡੀ ਸਫ਼ਲਤਾ ਨੂੰ ਨਹੀਂ ਰੋਕ ਸਕਦੀ ਤੇ ਹੁਣ ਹਰਵਿੰਦਰ ਸਿੰਘ ਦਾ ਟੀਚਾ ਓਲੰਪਿਕ ਵਿੱਚ ਦੇਸ਼ ਲਈ ਸੋਨ ਤਮਗਾ ਜਿੱਤ ਕੇ ਲਿਆਉਣ ਦਾ ਹੈ।