ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਹੇ ਕਲੇਸ਼ ਨੂੰ ਦੇਖਦਿਆਂ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ ਸਿੰਘ ਨੇ ਕੈਪਟਨ ਅਤੇ ਸਿੱਧੂ ‘ਤੇ ਨਿਸ਼ਾਨੇ ਸਾਧੇ ਹਨ।

ਅੱਜ ਜਦੋਂ ਸਿੱਧੂ ਦੇ ਘਰ 62 ਵਿਧਾਇਕ ਪੁਹੰਚੇ ਤਾਂ ਬੁਲਾਰੇ ਨੇ ਤਸਵੀਰ ਸਾਂਝੀ ਕਰ ਟਵੀਟ ਕੀਤਾ ਕਿ ਕਾਂਗਰਸ ਵਿੱਚ ਖੇਡ ਸ਼ੁਰੂ ਹੋ ਗਿਆ ਹੈ ਨਵਜੋਤ ਸਿੱਧੂ 62 ਅਤੇ ਕੈਪਟਨ 15 ‘ਤੇ , ਤਾਂ ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੇ ਬੜਾ ਤਿੱਖਾ ਹਮਲਾ ਬੋਲਿਆ। ਕੈਪਟਨ-ਸਿੱਧੂ ‘ਚ ਜੋ ਜੰਗ ਚੱਲ ਰਹੀ ਹੈ ਆਰਪੀ ਸਿੰਘ ਨੇ ਉਸਨੂੰ ਖੇਡ ਦੱਸਿਆ ਹੈ। ਆਰਪੀ ਸਿੰਘ ਨੇ ਟਵੀਟ ਕਰਕੇ ਲਿਖਿਆ ਕਿ ਖੇਡ ਸ਼ੁਰੂ, ਨਵਜੋਤ ਸਿੱਧੂ 62 ਅਤੇ ਕੈਪਟਨ 15 ‘ਤੇ।

ਇੱਥੇ ਇੱਕ ਗੱਲ ਤਾਂ ਸਾਫ਼ ਹੈ ਕਿ ਪੰਜਾਬ ਕਾਂਗਰਸ ਦੇ ਅੱਧੇ ਤੋਂ ਵੱਧ ਵਿਧਾਇਕ ਇਸ ਵੇਲੇ ਸਿੱਧੂ ਦੇ ਪਾਲੇ ‘ਚ ਨੇ ਸਿੱਧੂ ਦੇ ਹੱਕ ‘ਚ ਭੁਗਤ ਰਹੇ ਹਨ। ਪਰ ਪੰਜਾਬ ਕਾਂਗਰਸ ਦੀ ਗੱਡੀ ਨੂੰ ਪੱਟਰੀ ‘ਤੇ ਚੱਲਦੀ ਰੱਖਣ ਲਈ ਕੈਪਟਨ-ਸਿੱਧੁ ਦਾ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਕਿਉਂਕਿ ਕੈਪਟਨ ਰੇਲ ਗੱਡੀ ਦਾ ਇੰਜਣ ਨੇ ਤੇ ਸਿੱਧੂ ਉਸ ਇੰਜਣ ਦੇ ਸਰੱਖਿਆ ਕਵਜ। ਹੁਣ ਦੇਖਣਾ ਹੋਵੇਗਾ ਕਿ ਕੀ ਸਿੱਧੂ ਕੈਪਟਨ ਤੋਂ ਮੁਆਫੀ ਮੰਗਦੇ ਨੇ ਜਾਂ ਫਿਰ ਇਕੱਲੇ ਹੀ ਆਪਣੇ ਕੁੰਨਬੇ ਨਾਲ ਅੱਗੇ ਵੱਧਣ ਦਾ ਫ਼ੈਸਲਾ ਲੈਂਦੇ ਹਨ।

Spread the love