ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ। ਲਾਲ ਕਿਲ੍ਹੇ ਤੇ ਪਾਬੰਦੀ ਸੁਰੱਖਿਆ ਕਾਰਨਾਂ ਕਰਕੇ ਲਗਾਈ ਗਈ ਹੈ। ​ਅੱਜ ਸਵੇਰ ਤੋਂ 15 ਅਗਸਤ ਨੂੰ ਸੁਤੰਤਰਤਾ ਦਿਵਸ ਸਮਾਰੋਹਾਂ ਦੀ ਸਮਾਪਤੀ ਤੱਕ ਬੰਦ ਰਹੇਗਾ। ਭਾਰਤ ਦੇ ਪੁਰਾਤੱਤਵ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੱਤੀ। ਵਿਭਾਗ ਨੇ ਦੱਸਿਆ ਕਿ ਲਾਲ ਕਿਲ੍ਹਾ 21 ਜੁਲਾਈ ਤੋਂ 15 ਅਗਸਤ ਤੱਕ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।ਨੋਟੀਫਿਕੇਸ਼ਨ ਜਾਰੀ ਕਰਦਿਆਂ ਏਐਸਆਈ ਨੇ ਕਿਹਾ ਕਿ 15 ਅਗਸਤ ਦੀਆਂ ਤਿਆਰੀਆਂ ਕਾਰਨ ਲਾਲ ਕਿਲ੍ਹਾ ਬੰਦ ਕਰ ਦਿੱਤਾ ਗਿਆ ਹੈ।

Spread the love