ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਵਿਚਾਲੇ ਦਿੱਲੀ ਪੁਲਿਸ ਪ੍ਰਸ਼ਾਸਨ ਦੇ ਸੂਤਰਾ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਕਿਸਾਨਾਂ ਨੂੰ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਜੰਤਰ ਮੰਤਰ ‘ਤੇ ਧਰਨਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਇੱਥੋਂ ਤੱਕ ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਵੀ ਇਸ ਫੈਸਲੇ ਤੇ ਰਾਜ਼ੀ ਹੋ ਗਏ ਹਨ | ਲਗਪਗ 200 ਦੇ ਕਰੀਬ ਕਿਸਾਨ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ। ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਕਿਸਾਨ ਭਲਕੇ ਯਾਨੀ ਕਿ 22 ਜੁਲਾਈ ਨੂੰ 5 ਬੱਸਾਂ ਰਾਹੀਂ ਜੰਤਰ-ਮੰਤਰ ਜਾਣਗੇ।

ਜਿਸ ਤੋਂ ਬਾਅਦ ਹੁਣ ਕਿਸਾਨ ਕੱਲ੍ਹ ਨੂੰ ਸਵੇਰੇ 11 ਵਜੇ ਜੰਤਰ-ਮੰਤਰ ਪਹੁੰਚਣਗੇ |ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਹੋਵੇਗਾ। ਕਿਸਾਨਾਂ ਦੀਆ ਬੱਸਾਂ ਪੁਲਿਸ ਦੀ ਨਿਗਰਾਨੀ ਹੇਠ ਜੰਤਰ-ਮੰਤਰ ਪਹੁੰਚਣਗੀਆਂ ਅਤੇ ਪੁਲਿਸ ਵੱਲੋ ਜੰਤਰ-ਮੰਤਰ ‘ਤੇ ਸ਼ਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨਾਂ ਨੇ ਕਿਹਾ ਸਾਡੇ 5-5 ਮੈਂਬਰਾਂ ਦੇ ਸਮੂਹ ਇਕੱਠੇ ਹੋਕੇ ਜੰਤਰ-ਮੰਤਰ ਜਾਣਗੇ ਅਤੇ ਹਰ ਇੱਕ ਸਮੂਹ ਦਾ ਆਗੂ ਹੋਵੇਗਾ। ਇਸ ਤੋਂ ਇਲਾਵਾਂ ਹਰ ਇੱਕ ਕਿਸਾਨ ਕੋਲ ਆਪਣਾ ਆਧਾਰ ਕਾਰਡ ਹੋਵੇਗਾ।

Spread the love