ਰਾਜਸਥਾਨ ਦੇ ਬੀਕਾਨੇਰ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਦੱਸ ਦਈਏ ਇਥੇ ਬੁੱਧਵਾਰ ਨੂੰ ਵੀ ਭੂਚਾਲ ਆਇਆ ਸੀ। ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਕੰਬੀ ਤਾਂ ਲੋਕ ਸਹਿਮ ਗਏ। ਉਂਝ ਝਟਕਿਆਂ ਨਾਲ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ।

ਬੀਕਾਨੇਰ ‘ਚ ਰਿਕਟਰ ਪੈਮਾਨੇ’ ਤੇ 4.8 ਮਾਪ ਦਾ ਭੂਚਾਲ ਆਇਆ ਹੈ । “ਭੂਚਾਲ ਦੇ ਰਾਸ਼ਟਰੀ ਕੇਂਦਰ ਨੇ ਕਿਹਾ,” ਅੱਜ ਸਵੇਰੇ 7:42 ਵਜੇ ਰਿਕਟਰ ਪੈਮਾਨੇ ‘ਤੇ 4.8 ਮਾਪ ਦਾ ਭੂਚਾਲ ਰਾਜਸਥਾਨ ਦੇ ਬੀਕਾਨੇਰ ਵਿੱਚ ਆਇਆ ਹੈ ।

Spread the love