ਹਿੰਦੀ ਕੈਲੰਡਰ ਦੇ ਹਾੜ੍ਹ (ਜੁਲਾਈ-ਅਗਸਤ) ਮਹੀਨੇ ਦੀ ਪੂਰਨਮਾਸ਼ੀ ਨੂੰ ਗੁਰੂ ਪੂਰਨਿਮਾ ਦੇ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਅਸੀਂ ਆਪਣੇ ਵਿੱਦਿਅਕ ਤੇ ਰੂਹਾਨੀ ਗੁਰੂਆਂ ਦਾ ਸਨਮਾਨ ਕਰਦੇ ਹਾਂ, ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਤੇ ਸ਼ੁਕਰੀਆ ਪ੍ਰਗਟਾਉਂਦੇ ਹਾਂ।

ਉਂਝ ਤਾਂ ਹਰੇਕ ਪੂਰਨਿਮਾ ਫਲ਼ਦਾਈ ਹੁੰਦੀ ਹੈ ਪਰ ਹਿੰਦੀ ਪੰਚਾਂਗ ਦਾ ਚੌਥਾ ਮਹੀਨਾ ਹਾੜ੍ਹ ਜਿਸ ਦੀ ਪੂਰਨਿਮਾ ਨੂੰ ਗੁਰੂ ਪੂਰਨਿਮਾ ਦਾ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਦਿਨ ਮਹਾਰਿਸ਼ੀ ਵੇਦ ਵਿਆਸ ਜੀ ਦਾ ਜਨਮ ਹੋਇਆ ਸੀ। ਵਿਆਸ ਜੀ ਨੂੰ ਪਹਿਲੇ ਗੁਰੂ ਦੀ ਉਪਾਧੀ ਦਿੱਤੀ ਜਾਂਦੀ ਹੈ ਕਿਉਂਕਿ ਗੁਰੂ ਵਿਆਸ ਨੇ ਹੀ ਪਹਿਲੀ ਵਾਰ ਮਨੁੱਖ ਜਾਤੀ ਨੂੰ ਚਾਰਾਂ ਵੇਦਾਂ ਦਾ ਗਿਆਨ ਦਿੱਤਾ ਸੀ। ਗੁਰੂ ਪੂਰਨਿਮਾ ਦਾ ਪਾਵਨ ਪੁਰਬ ਇਸ ਵਜ੍ਹਾ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਵਿਆਸ ਪੂਰਨਿਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ ਪੂਜਾ ਵਿਧੀ ਤੇ ਗੁਰੂ ਪੂਰਨਿਮਾ ਦੇ ਮਹੱਤਵ ਬਾਰੇ।

ਗੁਰੂ ਪੂਰਨਿਮਾ ਆਰੰਭ : ਸ਼ੁੱਕਰਵਾਰ 23 ਜੁਲਾਈ ਨੂੰ ਸਵੇਰੇ 10.34 ਵਜੇ ਗੁਰੂ ਪੂਰਨਿਮਾ ਤਿਥੀ ਸਮਾਪਤ : ਸ਼ਨਿਚਰਵਾਰ 24 ਜੁਲਾਈ ਨੂੰ ਸਵੇਰੇ 8.06 ਵਜੇ ਪੂਜਾ ਵਿਧੀ ਸਵੇਰੇ-ਸਵੇਰੇ ਘਰ ਦੀ ਸਫ਼ਾਈ ਕਰ ਕੇ ਇਸ਼ਨਾਨ ਆਦਿ ਨਬੇੜ ਕੇ ਪੂਜਾ ਦਾ ਸੰਕਲਪ ਲਓ। ਕਿਸੇ ਸਾਫ਼-ਸੁਥਰੀ ਜਗ੍ਹਾ ‘ਤੇ ਸਫੈਦ ਕੱਪੜਾ ਵਿਛਾ ਕੇ ਉਸ ‘ਤੇ ਵਿਆਸ-ਪੀਠ ਦਾ ਨਿਰਮਾਣ ਕਰੋ। ਗੁਰੂ ਦੀ ਮੂਰਤੀ ਸਥਾਪਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਚੰਦਨ, ਰੋਲੀ, ਫੁੱਲ, ਫਲ ਤੇ ਪ੍ਰਸ਼ਾਦ ਆਦਿ ਭੇਟ ਕਰੋ। ਇਸ ਤੋਂ ਬਾਅਦ ਵਿਆਸਜੀ, ਸ਼ੁੱਕਰ ਦੇਵ ਜੀ, ਸ਼ੰਕਰਾਚਾਰਿਆ ਜੀ ਆਦਿ ਗੁਰੂਆਂ ਨੂੰ ਯਾਦ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਮੰਤਰ ਉਚਾਰਨ ਕਰਨਾ ਚਾਹੀਦਾ ਹੈ। ਭਾਰਤੀ ਸੱਭਿਅਤਾ ‘ਚ ਗੁਰੂਆਂ ਦਾ ਵਿਸ਼ੇਸ਼ ਮਹੱਤਵ ਹੈ। ਭਗਵਾਨ ਦੀ ਪ੍ਰਾਪਤੀ ਦਾ ਮਾਰਗ ਗੁਰੂ ਦੇ ਦੱਸੇ ਮਾਰਗ ਨਾਲ ਹੀ ਸੰਭਵ ਹੁੰਦਾ ਹੈ ਕਿਉਂਕਿ ਇਕ ਗੁਰੂ ਹੀ ਹਨ ਜਿਹੜਾ ਆਪਣੇ ਸ਼ਿਸ਼ ਨੂੰ ਗ਼ਲਤ ਰਾਹ ‘ਤੇ ਜਾਣ ਤੋਂ ਰੋਕਦੇ ਹਨ ਤੇ ਸਹੀ ਮਾਰਗ ‘ਤੇ ਜਾਣ ਲਈ ਪ੍ਰੇਰਿਤ ਕਰਦੇ ਹਨ। ਇਸ ਵਜ੍ਹਾ ਨਾਲ ਗੁਰੂਆਂ ਦੇ ਸਨਮਾਨ ‘ਚ ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਿਮਾ ਵਾਲੇ ਦਿਨ ਗੁਰੂ ਪੂਰਨਿਮਾ ਦਾ ਪੁਰਬ ਮਨਾਇਆ ਜਾਂਦਾ ਹੈ।

Spread the love